
ਵਿਸ਼ਵ ਭਰ ਵਿਚ ਅੱਜ 70ਵਾਂ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ। ਹਰ ਸਾਲ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) 7 ਅਪ੍ਰੈਲ ਨੂੰ ...
ਨਵੀਂ ਦਿੱਲੀ : ਵਿਸ਼ਵ ਭਰ ਵਿਚ ਅੱਜ 70ਵਾਂ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ। ਹਰ ਸਾਲ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਉਂਦਾ ਹੈ। ਇਸ ਦਾ ਮਕਸਦ ਸੰਸਾਰਕ ਪੱਧਰ 'ਤੇ ਸਿਹਤ ਦੇ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਸਾਰਿਆਂ ਦੇ ਲਈ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ।
world health day history
ਡਬਲਯੂਐਚਓ ਦੀ ਵੈਬਸਾਈਟ ਮੁਤਾਬਕ ਉਨ੍ਹਾਂ ਦਾ ਟੀਚਾ ਇਕ ਅਜਿਹੀ ਦੁਨੀਆ ਦਾ ਨਿਰਮਾਣ ਹੈ, ਜਿੱਥੇ ਸਿਹਤ ਸੇਵਾਵਾਂ ਤਕ ਸਾਰਿਆਂ ਦੀ ਪਹੁੰਚ ਹੋਵੇ ਅਤੇ ਇਸ ਦੇ ਲਈ ਉਨ੍ਹਾਂ ਨੂੰ ਕਰਜ਼ ਨਾ ਲੈਣਾ ਪਵੇ। ਹਰ ਸਾਲ ਵਿਸ਼ਵ ਸਿਹਤ ਦਿਵਸ ਦੀ ਇਕ ਥੀਮ ਹੁੰਦੀ ਹੈ। ਸਾਲ 2018 ਦੀ ਥੀਮ Universal Health Coverage: Everyone, Everywhere ਹੈ। ਭਾਵ ਕਿ ਸੰਸਾਰਕ ਸਿਹਤ ਕਵਰੇਜ਼ : ਸਾਰਿਆਂ ਲਈ, ਸਾਰੀ ਜਗ੍ਹਾ।
world health day history
ਡਬਲਯੂਐਚਓ ਨੇ ਅਪਣੇ ਸਥਾਪਨਾ ਦਿਵਸ ਯਾਨੀ 7 ਅਪ੍ਰੈਲ 1950 ਤੋਂ ਵਿਸ਼ਵ ਸਿਹਤ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਸਿਹਤ ਦੇ ਮੁੱਦਿਆਂ ਅਤੇ ਸਮੱਸਿਆਵਾ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ WHO ਦੀ ਅਗਵਾਈ ਵਿਚ ਹਰ ਸਾਲ ਦੁਨੀਆਂ ਭਰ ਵਿਚ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਦੇ ਲਈ ਇਕ ਖ਼ਾਸ ਵਿਸ਼ਾ ਯਾਨੀ ਥੀਮ ਦੀ ਚੋਣ ਕੀਤੀ ਜਾਂਦੀ ਹੈ। ਸਾਲ 1955 ਵਿਚ ਇਸ ਦੀ ਥੀਮ ਸੰਸਾਰਕ ਪੋਲੀਓ ਖ਼ਾਤਮਾ ਸੀ। ਉਦੋਂ ਤੋਂ ਹੁਣ ਤਕ ਇਸ ਘਾਤਕ ਬਿਮਾਰੀ ਤੋਂ ਕਾਫ਼ੀ ਸਾਰੇ ਦੇਸ਼ ਮੁਕਤ ਹੋ ਚੁੱਕੇ ਹਨ, ਜਦਕਿ ਬਾਕੀ ਦੇਸ਼ਾਂ ਵਿਚ ਜਾਗਰੂਕਤਾ ਦਾ ਪੱਧਰ ਵਧਿਆ ਹੈ।
world health day history
ਵਿਸ਼ਵ ਸਿਹਤ ਸੰਗਠਨ ਯਾਨੀ WHO ਦੀ ਸਥਾਪਨਾ 7 ਅਪ੍ਰੈਲ 1948 ਨੂੰ ਕੀਤੀ ਗਈ ਸੀ। ਇਹ ਸੰਯੁਕਤ ਰਾਸ਼ਟਰ ਸੰਘ ਦੀ ਇਕ ਇਕਾਈ ਹੈ। ਕੁੱਲ 194 ਦੇਸ਼ ਇਸ ਦੇ ਮੈਂਬਰ ਹਨ। ਇਸ ਦਾ ਮਕਸਦ ਦੁਨੀਆਂ ਦੇ ਲੋਕਾਂ ਦੀ ਸਿਹਤ ਦੇ ਪੱਧਰ ਨੂੰ ਉੱਚਾ ਚੁੱਕਣਾ ਹੈ। WHO ਦਾ ਮੁੱਖ ਦਫ਼ਤਰ ਜੇਨੇਵਾ ਵਿਚ ਹੈ।
world health day history
ਵਿਸ਼ਵ ਸਿਹਤ ਦਿਵਸ ਮੌਕੇ ਸਾਰੇ ਸਿਹਤ ਸੰਗਠਨਾਂ ਸਮੇਤ ਸਰਕਾਰੀ, ਗ਼ੈਰ ਸਰਕਾਰੀ ਸੰਸਥਾਵਾਂ ਅਤੇ ਐਨਜੀਉ ਪ੍ਰੋਗਰਾਮ ਕਰਵਾਉਂਦੀ ਹੈ। ਇਸ ਦਿਨ ਵਿਸ਼ੇਸ਼ ਹੈਲਥ ਕੈਂਪ ਲਗਾਏ ਜਾਂਦੇ ਹਨ। ਇਸ ਦੇ ਨਾਲ ਹੀ ਸਿਹਤ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਨੁੱਕੜ ਨਾਟਕ ਵੀ ਕਰਵਾਏ ਜਾਂਦੇ ਹਨ ਅਤੇ ਨਾਲ ਹੀ ਕਲਾ ਪ੍ਰਦਰਸ਼ਨੀ ਵੀ ਲਗਾਈ ਜਾਂਦੀ ਹੈ। ਸਕੂਲ ਕਾਲਜਾਂ ਵਿਚ ਲੇਖ ਅਤੇ ਹੋਰ ਮੁਕਾਬਲੇ ਵੀ ਕਰਵਾਏ ਜਾਂਦੇ ਹਨ।