Canada News: ਕੈਨੇੇਡਾ ’ਚ ਭਾਰਤੀ ਨਾਗਰਿਕ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ
Published : Apr 7, 2025, 7:06 am IST
Updated : Apr 7, 2025, 7:06 am IST
SHARE ARTICLE
Major revelation in the murder case of an Indian citizen in Canada
Major revelation in the murder case of an Indian citizen in Canada

ਹਮਲਾਵਰ 60 ਸਾਲਾ ਗੋਰਾ ਦੱਸਿਆ ਜਾ ਰਿਹਾ ਹੈ।

 

Canada News: ਕੈਨੇਡਾ ਦੀ ਰਾਜਧਾਨੀ ਓਟਾਵਾ ਨੇੜੇ ਸਥਿਤ ਰੌਕਲੈਂਡ ਟਾਊਨ ਵਿੱਚ ਬੀਤੇ ਦਿਨੀਂ ਇੱਕ ਭਾਰਤੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਗੁਜਰਾਤ ਦੇ ਭਾਵਨਗਰ ਦਾ ਰਹਿਣ ਵਾਲਾ ਧਰਮੇਸ਼ ਕਥਿਰੀਆ 2019 ਵਿੱਚ ਇੱਕ ਅੰਤਰਰਾਸਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ ਤੇ ਵਰਕ ਪਰਮਿਟ ‘ਤੇ ਸੀ। 27 ਸਾਲਾ ਧਰਮੇਸ ਕਥਿਰੀਆ ਦਾ ਘਰੋਂ ਬਾਹਰ ਨਿਕਲਦੇ ਸਮੇਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੇ ਸਮੇਂ ਮਿ੍ਰਤਕ ਦੀ ਪਤਨੀ ਘਰ ‘ਚ ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸੀ ਪੀੜਤਾ ਅਤੇ ਉਸ ਦੀ ਪਤਨੀ ਨੂੰ ਕਾਫੀ ਸਮੇਂ ਤੋਂ ਪ੍ਰੇਸਾਨ ਕਰ ਰਿਹਾ ਸੀ। ਇਸ ਹਮਲੇ ਪਿੱਛੇ ਫਿਲਹਾਲ ਨਸਲਵਾਦ ਨੂੰ ਕਾਰਨ ਮੰਨਿਆ ਜਾ ਰਿਹਾ ਹੈ।

ਹਮਲਾਵਰ 60 ਸਾਲਾ ਗੋਰਾ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਧਰਮੇਸ ਅਤੇ ਉਸ ਦੀ ਪਤਨੀ ‘ਤੇ ਭਾਰਤ ਵਿਰੋਧੀ ਅਤੇ ਨਸਲਵਾਦੀ ਟਿੱਪਣੀਆਂ ਕਰਦਾ ਰਿਹਾ ਹੈ। ਚਸਮਦੀਦਾਂ ਮੁਤਾਬਕ ਉਕਤ ਵਿਅਕਤੀ ਨੇ ਅਚਾਨਕ ਹਮਲਾ ਕਰ ਦਿੱਤਾ। ਸੋਸਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਧਰਮੇਸ ਦੀ ਪਤਨੀ ਦੀਆਂ ਚੀਕਾਂ ਸੁਣੀਆਂ ਜਾ ਸਕਦੀਆਂ ਹਨ। ਦੋਵਾਂ ਦਾ ਵਿਆਹ ਮਹਿਜ ਇੱਕ ਸਾਲ ਪਹਿਲਾਂ ਹੋਇਆ ਸੀ ਅਤੇ ਨਵੀਂ ਜ਼ਿੰਦਗੀ ਦੀ ਭਾਲ ਵਿੱਚ ਕੈਨੇਡਾ ਆਏ ਸਨ।

ਧਰਮੇਸ ਰਾਕਲੈਂਡ ਦੇ ਮਸਹੂਰ ‘ਮਿਲਾਨੋ ਪੀਜਾ‘ ‘ਚ ਬਤੌਰ ਮੈਨੇਜਰ ਕੰਮ ਕਰਦਾ ਸੀ। ਇਸ ਘਟਨਾ ਤੋਂ ਬਾਅਦ ਰੈਸਟੋਰੈਂਟ ਨੇ ਅਸਥਾਈ ਤੌਰ ‘ਤੇ ਸੰਚਾਲਨ ਬੰਦ ਕਰ ਦਿੱਤਾ। ਰੈਸਟੋਰੈਂਟ ਨੇ ਇੱਕ ਪੋਸਟ ਵਿੱਚ ਲਿਖਿਆ, “ਅਸੀਂ ਨਾ ਸਿਰਫ ਇੱਕ ਮੈਨੇਜਰ, ਬਲਕਿ ਇੱਕ ਪਿਆਰੇ ਦੋਸਤ ਨੂੰ ਗੁਆ ਦਿੱਤਾ ਹੈ।“     

ਭਾਰਤੀ ਹਾਈ ਕਮਿਸਨ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰ ਰਹੇ ਹਨ। ਓਂਟਾਰੀਓ ਪ੍ਰੋਵਿੰਸੀਅਲ ਪੁਲਸ (ਓ.ਪੀ.ਪੀ) ਨੇ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਪਰ ਉਸਦਾ ਨਾਮ ਅਜੇ ਜਨਤਕ ਨਹੀਂ ਕੀਤਾ ਗਿਆ ਹੈ। ਪੁਲਸ ਇਸ ਮਾਮਲੇ ਦੀ ਸੰਭਾਵੀ ਨਸਲੀ ਅਪਰਾਧ ਵਜੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।  

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement