
Punjabi arrested in Canada : ਪੁਲਿਸ ਵਲੋਂ ਲਵਦੀਪ ਢਿੱਲੋਂ ਤੋਂ ਪੁੱਛਗਿੱਛ ਜਾਰੀ, ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ
Punjabi arrested in Canada with $10,000 worth of counterfeit currency Latest News in Punjabi : ਐਬਟਸਫੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਪੁਲਿਸ ਨੇ ਪੰਜਾਬੀ ਨੌਜਵਾਨ ਲਵਦੀਪ ਢਿੱਲੋਂ ਨੂੰ 10,200 ਕੈਨੇਡੀਅਨ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਸ ਵਿਚ 100 ਤੋਂ 20 ਡਾਲਰ ਦੇ ਨਕਲੀ ਨੋਟ ਸਨ।
ਪੁਲਿਸ ਵਲੋਂ ਦਿਤੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਕ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਫੇਸਬੁਕ ਦੀ ਮਾਰਕੀਟ ਪਲੇਸ ਰਾਹੀਂ ਲਵਦੀਪ ਢਿੱਲੋਂ ਨੂੰ 1500 ਡਾਲਰ ਦੀ ਕੀਮਤ ਦੇ ਪੋਕੇਮਨ ਕਾਰਡ ਵੇਚੇ ਸਨ ਤੇ ਢਿੱਲੋਂ ਵਲੋਂ ਉਸ ਨੂੰ ਜੋ 1500 ਡਾਲਰ ਦੇ ਨੋਟ ਦਿਤੇ ਗਏ ਉਹ ਨਕਲੀ ਸਨ। 100 ਡਾਲਰ ਦੇ ਸਾਰੇ ਨੋਟਾਂ ’ਤੇ ਇਕੋ ਸੀਰੀਅਲ ਨੰਬਰ ਸੀ।
ਪੁਲਿਸ ਵਲੋਂ ਦਸਿਆ ਗਿਆ ਹੈ ਕਿ ਲਵਦੀਪ ਵਲੋਂ ਉਕਤ ਔਰਤ ਤੋਂ 2700 ਡਾਲਰ ਦੀ ਕੀਮਤ ਦੇ ਹੋਰ ਪੋਕੇਮਨ ਕਾਰਡ ਖ਼ਰੀਦਣ ਲਈ ਸੰਪਰਕ ਕੀਤਾ ਗਿਆ ਜਿੱਥੇ ਪੁਲਿਸ ਉਸ ਦਾ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੀ ਸੀ ਜਿਸ ਨੂੰ 10,200 ਡਾਲਰ ਦੀ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕਰ ਲਿਆ ਲਵਦੀਪ ਢਿੱਲੋਂ ਕੋਲ ਇਹ ਨਕਲੀ ਨੋਟ ਕਿੱਥੋਂ ਆਏ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।