ਕੋਵਿਡ-19 ਵੈਕਸੀਨ ਦੀ ਕਲੀਨਿਕਲ ਟ੍ਰਾਇਲ ਲਈ, ਪਹਿਲਾਂ ਅਮਰੀਕੀ ਮਰੀਜ਼ਾਂ ਨੂੰ ਲਗਾਇਆ ਟੀਕਾ
Published : May 7, 2020, 7:35 am IST
Updated : May 7, 2020, 7:35 am IST
SHARE ARTICLE
File Photo
File Photo

ਸਾਰੀ ਦੁਨੀਆਂ ਇਸ ਸਮੇਂ ਕੋਰੋਨਾ ਵਾਇਰਸ ਸੰਕਟ ਨਾਲ ਜੂਝ ਰਹੀ ਹੈ ਅਤੇ ਹੁਣ ਤਕ ਇਸ ਦੀ ਵੈਕਸੀਨ ਦਾ ਪਤਾ ਨਹੀਂ ਲੱਗ ਸਕਿਆ।

ਵਾਸ਼ਿੰਗਟਨ, 6 ਮਈ : ਸਾਰੀ ਦੁਨੀਆਂ ਇਸ ਸਮੇਂ ਕੋਰੋਨਾ ਵਾਇਰਸ ਸੰਕਟ ਨਾਲ ਜੂਝ ਰਹੀ ਹੈ ਅਤੇ ਹੁਣ ਤਕ ਇਸ ਦੀ ਵੈਕਸੀਨ ਦਾ ਪਤਾ ਨਹੀਂ ਲੱਗ ਸਕਿਆ। ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਕੋਰੋਨਾ ਵਾਇਰਸ ਬਿਮਾਰੀ ਵਿਰੁਧ ਟੀਕਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਵਾਇਰਸ ਹੁਣ ਤਕ ਦੁਨੀਆਂ ਭਰ ਵਿਚ 37,47,275 ਲੋਕਾਂ ਨੂੰ ਅਪਣੀ ਲਪੇਟ ਵਿਚ ਲੈ ਚੁੱਕਾ ਹੈ, ਜਦਕਿ 2,58,962 ਲੋਕਾਂ ਦੀ ਮੌਤ ਹੋ ਗਈ ਹੈ।

ਅਮਰੀਕੀ ਫ਼ਾਰਮਾਸਿਊਟੀਕਲ ਕੰਪਨੀ ਫ਼ਾਈਜ਼ਰ ਇੰਕ. ਨੇ ਅਪਣਾ ਕਲੀਨਿਕਲ ਟ੍ਰਾਇਲ ਵੈਕਸੀਨ ਸੱਭ ਤੋਂ ਪਹਿਲਾਂ ਅਮਰੀਕੀ ਮਰੀਜ਼ਾਂ ਨੂੰ ਦਿਤਾ ਹੈ ਅਤੇ ਰੇਜ਼ੇਨਰੋਨ ਫ਼ਾਰਮਾਸਿਊਟੀਕਲ ਨੇ ਕਿਹਾ ਕਿ ਇਸ ਦੇ ਕੰਮ ਨਾ ਕਰਨ ਉਤੇ ਇਕ ਹੋਰ ਐਂਟੀਬਾਡੀ ਇਲਾਜ ਉਪਲੱਬਧ ਹੋ ਸਕਦਾ ਹੈ। ਇਹ ਦਵਾਈ ਜੂਨ ਵਿਚ ਪਹਿਲੀ ਵਾਰ ਮਨੁੱਖਾਂ ਵਿਚ ਅਧਿਐਨ ਕਰਨ ਲਈ ਉਪਲੱਬਧ ਹੋਵੇਗੀ। ਗਿਲਿਅਡ ਸਾਇੰਸਿਜ਼ ਇੰਕ ਦੁਨੀਆਂ ਭਰ ਵਿਚ ਵਰਤੋਂ ਲਈ ਵਾਇਰਸ ਦੇ ਇਲਾਜ ਦੇ ਨਿਰਮਾਣ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ।

File photoFile photo

ਫ਼ਾਈਜ਼ਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਬਰਟ ਬੋਰਲਾ ਨੇ ਇਕ ਬਿਆਨ ਵਿਚ ਕਿਹਾ ਕਿ ਚਾਰ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਅਸੀ ਪ੍ਰੀਕਲੀਨਿਕਲ ਸਟੱਡੀਜ਼ ਨਾਲ ਮਨੁੱਖਾਂ ਉਤੇ ਪ੍ਰੀਖਣ ਕਰ ਸਕਾਂਗੇ। ਇਧਰ ਭਾਰਤ ਵਿਚ 30 ਤੋਂ ਵੱਧ ਟੀਕੇ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿਚ ਹਨ ਅਤੇ ਉਨ੍ਹਾਂ ਵਿਚੋਂ ਕੁੱਝ ਪਰਖ ਲਈ ਤਿਆਰ ਹਨ। ਇਹ ਜਾਣਕਾਰੀ ਮਾਹਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਤੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਟੀਕਾ ਵਿਕਾਸ ਕਰਨ ਬਾਰੇ ਟਾਸਕ ਫ਼ੋਰਸ ਦੀ ਬੈਠਕ ਦੀ ਪ੍ਰਧਾਨਗੀ ਕੀਤੀ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਦਾ ਟੀਕਾ ਵਿਕਸਤ ਕਰਨ, ਔਸ਼ਧੀ ਖੋਜ, ਰੋਗ ਨਾਸ਼ਕ ਅਤੇ ਜਾਂਚ ਵਿਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਸੀ। ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤੀ ਸਮੀਖਿਆ ਵਿਚ ਅਕਾਦਮਿਕ ਭਾਈਚਾਰੇ, ਉਦਯੋਗ ਤੇ ਸੂਬਾ ਸਰਕਾਰਾਂ ਦੇ ਇਕਜੁਟ ਹੋ ਕੇ ਕੰਮ ਕਰਨ 'ਤੇ ਚਰਚਾ ਕੀਤੀ ਗਈ।  ਪ੍ਰਧਾਨ ਮੰਤਰੀ ਨੇ ਮਹਿਸੂਸ ਕੀਤਾ ਕਿ ਅਜਿਹੇ ਤਾਲਮੇਲ ਅਤੇ ਗਤੀ ਨੂੰ ਮਿਆਰੀ ਆਪ੍ਰੇਟਿੰਗ ਵਿਧੀ ਵਿਚ ਸ਼ਾਮਲ ਕਰਨਾ ਚਾਹੀਦਾ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement