
ਮਹਿਲਾ ਦੀ ਸਰਜਰੀ ਦੇ 2 ਹਫ਼ਤੇ ਬਾਅਦ ਮੌਤ ਹੋ ਗਈ।
ਲੰਡਨ: ਕੋਰੋਨਾ ਵਾਇਰਸ ਨਾਲ ਪੂਰੇ ਸੰਸਾਰ ਵਿਚ ਹਾਹਾਕਾਰ ਮਚਿਆ ਹੋਇਆ ਹੈ ਅਤੇ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ। ਅਜਿਹੇ ਮਾਹੌਲ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਨਾਲ ਜੁੜੇ ਕੁਝ ਜਟਿਲ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ। ਅਸਲ ਵਿਚ 55 ਸਾਲ ਦੀ ਇਕ ਮਹਿਲਾ ਲਗਾਤਾਰ ਕੋਰੋਨਾ ਟੈਸਟ ਕਰਵਾ ਰਹੀ ਸੀ ਅਤੇ ਉਹ 10 ਵਾਰ ਨੈਗੇਟਿਵ ਆ ਚੁੱਕੀ ਸੀ ਪਰ ਇਸ ਦੇ ਬਾਵਜੂਦ ਉਸ ਦੀ ਕੋਵਿਡ ਨਾਲ ਮੌਤ ਹੋ ਗਈ।
corona virus
ਰਿਪੋਰਟ ਮੁਤਾਬਕ 55 ਸਾਲਾ ਡੇਬਰਾ ਸ਼ਾਅ ਹਰਨੀਆ ਦੇ ਆਪਰੇਸ਼ਨ ਲਈ ਰਾਇਲ ਸਟਾਕ ਯੂਨੀਵਰਸਟੀ ਹਸਪਤਾਲ ਵਿਚ ਦਾਖ਼ਲ ਸੀ। ਉਹ ਇਸ ਆਪਰੇਸ਼ਨ ਮਗਰੋਂ ਸਿਹਤਮੰਦ ਹੋ ਕੇ ਰਿਕਵਰੀ ਕਰ ਰਹੀ ਸੀ ਪਰ ਅਚਾਨਕ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਣ ਲੱਗੀ ਅਤੇ ਉਹ ਕੋਮਾ ਵਿਚ ਚਲੀ ਗਈ ਸੀ। ਇਸ ਮਹਿਲਾ ਦੀ ਸਰਜਰੀ ਦੇ 2 ਹਫ਼ਤੇ ਬਾਅਦ ਮੌਤ ਹੋ ਗਈ।
Debra Shaw
ਡੇਬਰਾ ਨੂੰ ਕੋਵਿਡ ਮੁਕਤ ਵਾਰਡ ਵਿਚ ਰਖਿਆ ਗਿਆ ਸੀ ਅਤੇ ਹਸਪਤਾਲ ਵਾਲਿਆਂ ਨੇ ਉਨ੍ਹਾਂ ਦੇ ਪਰਵਾਰ ਵਾਲਿਆਂ ਨੂੰ ਵੀ ਅਖੀਰੀ ਵਾਰ ਅਲਵਿਦਾ ਕਹਿਣ ਲਈ ਬੁਲਾਇਆ ਸੀ। ਮੌਤ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਡੇਬਰਾ ਦੀ ਮੌਤ ਕੋਵਿਡ ਕਾਰਨ ਹੋਈ ਸੀ। ਇਹ ਸੁਣ ਕੇ ਇਸ ਮਹਿਲਾ ਦੇ ਪਰਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਉਹ ਜਾਣਨਾ ਚਾਹੁੰਦੇ ਸਨ ਕਿ ਜੇਕਰ ਡੇਬਰਾ ਨੂੰ ਕੋਵਿਡ ਸੀ ਤਾਂ ਉਨ੍ਹਾਂ ਨੂੰ ਕੋਵਿਡ ਮੁਕਤ ਵਾਰਡ ਵਿਚ ਕਿਉਂ ਰਖਿਆ ਗਿਆ ਸੀ।
Corona vaccine
ਇਸ ਮਹਿਲਾ ਦੇ ਬੇਟੇ ਕ੍ਰਿਸ ਨੇ ਦਸਿਆ ਕਿ ਮੇਰੀ ਮਾਂ ਨੂੰ ਜਦੋਂ ਸਾਹ ਲੈਣ ਵਿਚ ਮੁਸ਼ਕਲ ਆਉਣੀ ਸ਼ੁਰੂ ਹੋਈ ਉਦੋਂ ਉਨ੍ਹਾਂ ਦੇ ਰੋਜ਼ ਕੋਰੋਨਾ ਵਾਇਰਸ ਸਬੰਧੀ ਟੈਸਟ ਹੋ ਰਹੇ ਸਨ ਅਤੇ ਉਨ੍ਹਾਂ ਦੇ ਨਤੀਜੇ ਹਰ ਵਾਰ ਨੈਗੇਟਿਵ ਆ ਰਹੇ ਸਨ। ਮੇਰੀ ਮਾਂ ਦੇ ਫ਼ੇਫੜਿਆਂ ਦਾ ਵੀ ਸੈਂਪਲ ਲਿਆ ਗਿਆ ਪਰ ਕੋਈ ਨਤੀਜਾ ਨਾ ਨਿਕਲਿਆ।