
ਝਾਓਟੋਂਗ ਸ਼ਹਿਰ ਦੇ ਜੇਨਜਿਓਂਗ ਕਾਊਂਟੀ ਪੀਪਲਜ਼ ਹਸਪਤਾਲ ’ਚ ਹੋਇਆ ਹਮਲਾ, ਸ਼ੱਕੀ ਗ੍ਰਿਫਤਾਰ
ਬੀਜਿੰਗ: ਚੀਨ ਦੇ ਦੱਖਣ-ਪੱਛਮ ਸਥਿਤ ਇਕ ਹਸਪਤਾਲ ’ਚ ਚਾਕੂ ਨਾਲ ਕੀਤੇ ਗਏ ਹਮਲੇ ’ਚ ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ‘ਸ਼ਿਨਹੂਆ’ ਨੇ ਦਸਿਆ ਕਿ ਯੂਨਾਨ ਸੂਬੇ ’ਚ ਮੰਗਲਵਾਰ ਨੂੰ ਹੋਏ ਹਮਲੇ ’ਚ 10 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ।
ਗੁਈਝੋਊ ਸੂਬੇ ਵਿਚ ਟੈਲੀਵਿਜ਼ਨ ’ਤੇ ਇਕ ਆਨਲਾਈਨ ਪੋਸਟ ਵਿਚ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਮਲੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਪੋਸਟ ਵਿਚ ਕਿਹਾ ਗਿਆ ਹੈ ਕਿ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹਮਲਾ ਝਾਓਟੋਂਗ ਸ਼ਹਿਰ ਦੇ ਜੇਨਜਿਓਂਗ ਕਾਊਂਟੀ ਪੀਪਲਜ਼ ਹਸਪਤਾਲ ’ਚ ਹੋਇਆ।