
India vs Pakistan Option Sandur News: ਜੈਸ਼-ਏ-ਲਸ਼ਕਰ ਦੇ ਹੈੱਡਕੁਆਰਟਰ ਤਬਾਹ, ਪਹਿਲਗਾਮ ਹਮਲੇ ਦੇ 15 ਦਿਨ ਬਾਅਦ ਕੀਤੀ ਕਾਰਵਾਈ
India vs Pakistan Option Sandur death toll latest News: ਪਹਿਲਗਾਮ ਹਮਲੇ ਤੋਂ 15 ਦਿਨ ਬਾਅਦ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ 9 ਅਤਿਵਾਦੀ ਟਿਕਾਣਿਆਂ 'ਤੇ ਹਵਾਈ ਹਮਲੇ ( Option Sandur) ਕੀਤੇ। ਇਹ ਹਮਲੇ 'ਆਪ੍ਰੇਸ਼ਨ ਸਿੰਦੂਰ' ਤਹਿਤ ਬੁੱਧਵਾਰ ਰਾਤ ਨੂੰ ਲਗਭਗ 1.30 ਵਜੇ ਬਹਾਵਲਪੁਰ, ਮੁਰੀਦਕੇ, ਬਾਗ, ਕੋਟਲੀ ਅਤੇ ਮੁਜ਼ੱਫਰਾਬਾਦ ਵਿੱਚ ਕੀਤੇ ਗਏ।
ਇਹ ਉਹੀ ਥਾਵਾਂ ਹਨ ਜਿੱਥੋਂ ਭਾਰਤ 'ਤੇ ਅਤਿਵਾਦੀ ਹਮਲਿਆਂ ਦੀ ਯੋਜਨਾ ਬਣਾਈ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਪਾਕਿਸਤਾਨ ਤੋਂ ਸਥਾਨਕ ਰਿਪੋਰਟਾਂ ਅਨੁਸਾਰ, ਬਹਾਵਲਪੁਰ ਵਿੱਚ ਹਵਾਈ ਹਮਲੇ ਤੋਂ ਬਾਅਦ 30 ਲੋਕਾਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਲਸ਼ਕਰ ਅਤੇ ਜੈਸ਼ ਦੇ ਹੈੱਡਕੁਆਰਟਰ ਤਬਾਹ ਕਰ ਦਿੱਤੇ ਗਏ ਹਨ।
(For more news apart from 'India vs Pakistan Option Sandur death toll latest News ' , stay tuned to Rozana Spokesman)