
ਮੈਕਸੀਕੋ ਵਿਚ ਪਛਮੀ ਸੂਬੇ ਜਲਿਸਕੋ ਦੇ ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨਾਲ ਝੜਪ 'ਚ 7 ਲੋਕ ਮਾਰੇ ਗਏ। ਜਲਿਸਕੋ ਸੂਬੇ ਦੇ ਵਕੀਲਾਂ ਦੇ ਦਫ਼ਤਰ ਨੇ ਦਸਿਆ ....
ਮੈਕਸੀਕੋ ਸਿਟੀ, ਮੈਕਸੀਕੋ ਵਿਚ ਪਛਮੀ ਸੂਬੇ ਜਲਿਸਕੋ ਦੇ ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨਾਲ ਝੜਪ 'ਚ 7 ਲੋਕ ਮਾਰੇ ਗਏ। ਜਲਿਸਕੋ ਸੂਬੇ ਦੇ ਵਕੀਲਾਂ ਦੇ ਦਫ਼ਤਰ ਨੇ ਦਸਿਆ ਕਿ ਅਧਿਕਾਰੀ ਬੁਧਵਾਰ ਤੜਕੇ ਐਨਕਾਰਨੇਸ਼ਨ ਦੀ ਦਿਆਜ਼ ਵਿਚ ਗਸ਼ਤ ਕਰ ਰਹੇ ਸਨ, ਉਦੋਂ ਦੋ ਗੱਡੀਆਂ ਵਿਚ ਸਵਾਰ ਲੋਕਾਂ ਨੇ ਉਨ੍ਹਾਂ 'ਤੇ
ਗੋਲੀਬਾਰੀ ਕਰ ਦਿਤੀ। ਉਸ ਮੁਤਾਬਕ ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ, ਜਿਸ 'ਚ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੋ ਬੱਚ ਕੇ ਭੱਜਣ ਵਿਚ ਕਾਮਯਾਬ ਰਹੇ। ਪੁਲਿਸ ਦਫ਼ਤਰ ਦੇ ਬਿਆਨ ਮੁਤਾਬਕ ਪੁਲਿਸ ਦੀ ਗੱਡੀ 'ਤੇ ਗੋਲੀ ਜ਼ਰੂਰ ਲੱਗੀ, ਪਰ ਕੋਈ ਵੀ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ। (ਪੀਟੀਆਈ)