
ਅਗਲਾ ਨੇਤਾ ਜੁਲਾਈ ਦੇ ਅਖੀਰ ਤਕ ਚੁਣ ਲਿਆ ਜਾਵੇਗਾ
ਲੰਦਨ : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਤੌਰ 'ਤੇ ਸ਼ੁਕਰਵਾਰ ਨੂੰ ਅਸਤੀਫ਼ਾ ਦੇ ਦਿਤਾ, ਜਿਸ ਨਾਲ ਉਨ੍ਹਾਂ ਤੋਂ ਬਾਅਦ ਇਸ ਅਹੁਦੇ ਨੂੰ ਸੰਭਾਲਣ ਦੀ ਦੌੜ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਈ ਹੈ। ਇਸ ਅਹੁਦੇ 'ਤੇ ਰਹਿੰਦੇ ਹੋਏ ਮੇਅ ਬ੍ਰੈਗਜ਼ਿਟ ਨੂੰ ਉਸ ਦੇ ਮੁਕਾਮ ਤਕ ਪਹੁੰਚਾਉਣ ਵਿਚ ਅਸਫ਼ਲ ਰਹੀ। ਮੇਅ ਅਗਲਾ ਨੇਤਾ ਚੁਣੇ ਜਾਣ ਤਕ ਪ੍ਰਧਾਨ ਮੰਤਰੀ ਬਣੀ ਰਹੇਗੀ ਪਰ ਯੂਰਪੀ ਸੰਘ ਤੋਂ ਬ੍ਰਿਟੇਨ ਦੀ ਦੁਖਦਾਈ ਵਿਦਾਈ ਦੀ ਦਿਸ਼ਾ ਵਿਚ ਉਨ੍ਹਾਂ ਨੇ ਅਪਣਾ ਕੰਟਰੋਲ ਗੁਆ ਦਿਤਾ। ਅਗਲਾ ਨੇਤਾ ਸੰਭਵ ਤੌਰ 'ਤੇ ਜੁਲਾਈ ਦੇ ਅਖੀਰ ਤਕ ਚੁਣ ਲਿਆ ਜਾਵੇਗਾ।
Theresa May resigns as Conservative leader
ਬ੍ਰੈਗਜ਼ਿਟ ਹੁਣ ਵੀ 31 ਅਕਤੂਬਰ ਲਈ ਤੈਅ ਹੈ ਪਰ ਜਿਥੇ ਉਨ੍ਹਾਂ ਦੇ ਵਿਰੋਧੀ ਇਸ ਨੂੰ ਰੱਦ ਕਰ ਚੁੱਕੇ ਹਨ, ਉਥੇ ਹੀ ਇਹ ਹੁਣ ਵੀ ਲਟਕਿਆ ਹੋਇਆ ਹੈ ਕਿਉਂਕਿ ਬ੍ਰਸੇਲਸ ਦੇ ਨਾਲ ਇਸ ਸਬੰਧ ਵਿਚ ਹੋਏ ਇਕੋ-ਇਕ ਸਮਝੌਤੇ 'ਤੇ ਸੰਸਦ ਵਿਚ ਮੋਹਰ ਨਹੀਂ ਲੱਗੀ ਹੈ। ਮੇ ਨੇ ਯੂਰਪੀ ਸੰਘ ਤੋਂ ਬਾਹਰ ਨਿਕਲਣ 'ਤੇ 2016 ਵਿਚ ਹੋਏ ਰੈਫਰੈਂਡਮ ਤੋਂ ਬਾਅਦ ਅਹੁਦਾ ਸੰਭਾਲਿਆ ਸੀ ਅਤੇ ਪਿਛਲੇ ਤਿੰਨ ਸਾਲ ਇਸ ਯੋਜਨਾ 'ਤੇ ਕੰਮ ਕਰਨ ਦੀ ਬਜਾਏ ਹਾਲਾਂਕਿ ਬ੍ਰੈਗਜ਼ਿਟ ਨੂੰ ਮੰਜ਼ਿਲ ਤਕ ਪਹੁੰਚਣ ਵਿਚ ਹੁਣ ਤਕ ਦੋ ਵਾਰ ਦੇਰੀ ਹੋ ਚੁੱਕੀ ਹੈ।
Theresa May
ਪਰ ਪਿਛਲੇ ਮਹੀਨੇ ਅਪਣੇ ਅਸਤੀਫ਼ੇ ਵਾਲੇ ਭਾਸ਼ਣ ਵਿਚ ਉਨ੍ਹਾਂ ਨੇ ਅਪਣੀ ਹਾਰ ਕਬੂਲ ਕਰ ਲਈ ਸੀ। ਉਨ੍ਹਾਂ ਦੇ ਅਸਤੀਫ਼ੇ ਦੇ ਨਾਲ ਹੀ ਮਹੀਨਿਆਂ ਦੀ ਰਾਜਨੀਤਕ ਉਥਲ-ਪੁਥਲ ਦੀ ਸਮਾਪਤੀ ਹੋ ਜਾਵੇਗੀ, ਜਿਸ ਨੇ ਉਨ੍ਹਾਂ ਦੇ ਸਾਰੇ ਅਧਿਕਾਰਾਂ ਨੂੰ ਹੋਲੀ-ਹੋਲੀ ਖੋਹ ਲਿਆ। 11 ਕੰਜ਼ਰਵੇਟਿਵ ਸੰਸਦ ਮੈਂਬਰ ਉਨ੍ਹਾਂ ਨੂੰ ਹਟਾਉਣ ਬਾਰੇ ਫ਼ਿਲਹਾਲ ਵਿਚਾਰ ਕਰ ਰਹੇ ਹਨ ਪਰ ਕੁਝ ਲੋਕ ਨਾਮਜ਼ਦਗੀ ਦੀ ਆਖ਼ਰੀ ਤਰੀਕ ਸੋਮਵਾਰ ਨੂੰ ਅਪਣਾ ਮਨ ਬਦਲ ਵੀ ਸਕਦੇ ਹਨ।