ਨਿਊਜ਼ੀਲੈਂਡ : ਕੋਰੋਨਾ ਕੇਸਾਂ 'ਚ ਇਕ ਹੋਰ ਦਾ ਵਾਧਾ
Published : Jul 7, 2020, 10:02 am IST
Updated : Jul 7, 2020, 10:02 am IST
SHARE ARTICLE
File Photo
File Photo

ਲੰਡਨ ਤੋਂ ਪਹੁੰਚਿਆ ਸੀ 20 ਸਾਲਾ ਵਿਅਕਤੀ

ਔਕਲੈਂਡ, 6 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਵਿਚ ਕੋਵਿਡ-19 ਦਾ 1 ਹੋਰ ਨਵਾਂ ਕੇਸ ਸਾਹਮਣੇ ਆਇਆ ਹੈ। ਇਹ ਕੇਸ 20 ਸਾਲਾਂ ਦੇ ਇੱਕ ਵਿਅਕਤੀ ਦਾ ਹੈ ਜੋ 4 ਜੁਲਾਈ ਨੂੰ ਦੋਹਾ ਅਤੇ ਸਿਡਨੀ ਰਾਹੀਂ ਲੰਡਨ ਤੋਂ ਨਿਊਜ਼ੀਲੈਂਡ ਆਇਆ ਸੀ। ਸਿਹਤ ਮੰਤਰਾਲੇ ਨੇ ਅੱਜ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਆਕਲੈਂਡ ਹਵਾਈ ਅੱਡੇ ਉੱਤੇ ਪਹੁੰਚਣ 'ਤੇ ਉਸ ਨੂੰ ਸਿੱਧੇ ਕੁਆਰੰਟੀਨ ਸਹੂਲਤ ਲਈ ਲਿਜਾਇਆ ਗਿਆ ਕਿਉਂਕਿ ਉਹ ਕੋਵਿਡ -19 ਦੇ ਲੱਛਣ ਦਿਖਾ ਰਿਹਾ ਸੀ। ਪਬਲਿਕ ਹੈਲਥ ਯੂਨਿਟ ਨੇ ਵਧੇਰੇ ਵੇਰਵਿਆਂ ਦਾ ਪਤਾ ਲਗਾਉਣ ਲਈ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਇਸ ਕੇਸ ਨੂੰ ਮਿਲਾ ਕੇ ਦੇਸ਼ ਵਿੱਚ ਕੁੱਲ 22 ਕੇਸ ਹੋ ਗਏ ਹਨ ਅਤੇ ਸਾਰੇ ਐਕਟਿਵ ਕੇਸ ਮੈਨੇਜਡ ਕੁਆਰੰਟੀਨ ਸਹੂਲਤਾਂ ਵਿੱਚ ਹਨ ਅਤੇ ਸਾਰੇ ਹੀ ਵਿਦੇਸ਼ ਤੋਂ ਦੇਸ਼ ਪਰਤੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਕੋਵਿਡ -19 ਦੇ ਨਾਲ 1 ਵਿਅਕਤੀ ਆਕਲੈਂਡ ਸਿਟੀ ਹਸਪਤਾਲ ਵਿੱਚ ਸਥਿਰ ਹਾਲਤ 'ਚ ਹੈ। ਦੇਸ਼ ਵਿੱਚ ਹਾਲੇ ਕੋਈ ਹੋਰ ਰਿਕਵਰੀ ਨਹੀਂ ਹੋਈ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1534 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,184 ਕੰਨਫ਼ਰਮ ਕੇਸ ਹੀ ਹਨ।

File PhotoFile Photo

ਕੋਰੋਨਾਵਾਇਰਸ ਤੋਂ ਹੁਣ ਤੱਕ 1490 ਰਿਕਵਰ ਹੋਏ ਹਨ ਅਤੇ ਮੌਤਾਂ ਦੀ ਗਿਣਤੀ 22 ਹੀ ਹੈ। ਮਹਾਂਮਾਰੀ ਦੇ ਦੌਰਾਨ ਪਛਾਣੇ ਗਏ 16 ਮਹੱਤਵਪੂਰਨ ਕਲੱਸਟਰ ਹੁਣ ਸਾਰੇ ਬੰਦ ਹੋ ਗਏ ਹਨ। ਮੰਤਰਾਲੇ ਨੇ ਕਿਹਾ ਕਿ ਆਖ਼ਰੀ ਕਲੱਸਟਰ ਜੋ ਕਿ ਸੈਂਟ ਮਾਰਗ੍ਰੇਟ ਅਤੇ ਰੈਸਟ ਹੋਮ ਨਾਲ ਜੁੜਿਆ ਸੀ, ਹੁਣ ਉਹ ਬੰਦ ਹੋ ਗਿਆ ਹੈ। ਕੱਲ੍ਹ ਦੇਸ਼ ਵਿੱਚ 1,057 ਟੈੱਸਟ ਪੂਰੇ ਕੀਤੇ, ਜਿਨ੍ਹਾਂ ਦੀ ਹੁਣ ਤੱਕ ਪੂਰੀ ਕੀਤੀ ਗਈ ਟੈੱਸਟਾਂ ਦੀ ਗਿਣਤੀ 415,283 ਹੋ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement