ਦੁਨੀਆ ਦਾ ਸੱਭ ਤੋਂ ਵੱਡਾ ਸਾਈਬਰ ਹਮਲਾ, 995 ਕਰੋੜ ਪਾਸਵਰਡ ਲੀਕ
Published : Jul 7, 2024, 4:47 pm IST
Updated : Jul 7, 2024, 4:47 pm IST
SHARE ARTICLE
ਦੁਨੀਆ 'ਚ ਵਧਦਾ ਜਾ ਰਿਹਾ ਹੈ ਹੈਕਿੰਗ ਦਾ ਖ਼ਤਰਾ
ਦੁਨੀਆ 'ਚ ਵਧਦਾ ਜਾ ਰਿਹਾ ਹੈ ਹੈਕਿੰਗ ਦਾ ਖ਼ਤਰਾ

ਕਈ ਮੁਲਾਜ਼ਮਾਂ ਦਾ ਵੀ ਹੋਇਆ ਡਾਟਾ ਲੀਕ

ਵਾਸ਼ਿੰਗਟਨ ਡੀਸੀ : ਸਾਈਬਰ ਸੁਰੱਖਿਆ ਦਾ ਖ਼ਤਰਾ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਦੁਨੀਆ ’ਚ ਹੁਣ ਤਕ ਦਾ ਸੱਭ ਤੋਂ ਵੱਡਾ ਸਾਈਬਰ ਹਮਲਾ ਹੋਣ ਦੀ ਖ਼ਬਰ ਹੈ। ਲਗਭਗ 995 ਕਰੋੜ ਪਾਸਵਰਡ ਲੀਕ ਹੋ ਗਏ ਹਨ। ‘ਫ਼ੋਰਬਸ’ ਦੇ ਖੋਜਕਾਰਾਂ ਅਨੁਸਾਰ ਇਹ ਹੁਣ ਤਕ ਦਾ ਸੱਭ ਤੋਂ ਵੱਡਾ ਲੀਕ ਹੈ। ‘ਰੌਕੀਯੂ2024’ ’ਚ ਦਰਜ ਅੰਕੜਿਆਂ ਅਨੁਸਾਰ ‘ਓਬਾਮਾਕੇਅਰ’ ਨਾਂਅ ਦੇ ਕਿਸੇ ਹੈਕਰ ਨੇ 995 ਕਰੋੜ ਪਾਸਵਰਡ ਲੀਕ ਕਰ ਦਿਤੇ ਹਨ। ਇਨ੍ਹਾਂ ’ਚ ਕਈ ਫ਼ਿਲਮ ਅਦਾਕਾਰਾਂ ਦੇ ਵੇਰਵੇ ਵੀ ਸ਼ਾਮਲ ਹਨ।

ਇਸ ਸਬੰਧੀ ਜਾਰੀ ਰੀਪੋਰਟ ਮੁਤਾਬਕ ਅਦਾਕਾਰਾਂ ਦੇ ਪਾਸਵਰਡ ਕਈ ਆਨਲਾਈਨ ਅਕਾਉਂਟ ’ਤੇ ਨਾਜਾਇਜ਼ ਢੰਗ ਨਾਲ ਅਕਸੈਸ ਲੈਣ ਤੋਂ ਬਾਅਦ ਹਾਸਲ ਕੀਤੇ ਗਏ ਹਨ। ਕਈ ਮੁਲਾਜ਼ਮਾਂ ਦਾ ਡਾਟਾ ਵੀ ਲੀਕ ਹੋਇਆ ਹੈ। ਇਹ ਰੌਕੀਯੂ2024 ਹੀ ਵਿਅਕਤੀਆਂ ਦੀ ਪਛਾਣ ਚੋਰੀ ਕਰਨ ਅਤੇ ਆਰਥਿਕ ਅਪਰਾਧਾਂ ਲਈ ਸੱਭ ਤੋਂ ਜ਼ਿਆਦਾ ਜ਼ਿੰਮੇਵਾਰ ਹੈ। ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਸ ਦਾ ਹੱਥ ਪਾਸਵਰਡ ਲੀਕ ’ਚ ਸਾਹਮਣੇ ਆਇਆ ਹੈ।

ਇਸ ਤੋਂ ਪਹਿਲਾਂ ਹੈਕਰ ਹੁਣ ਤਕ 8.4 ਅਰਬ ਪਲੇਨ ਟੈਕਸਟ ਪਾਸਵਰਡ ਲੀਕ ਕਰ ਚੁਕੇ ਹਨ।

Tags: hacker

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement