
ਯਾਤਰੀਆਂ ਨਾਲ ਭਰੀ ਬੱਸ ਹੋਈ ਹਾਦਸਾਗ੍ਰਸਤ
ਮੋਰੱਕੋ : ਉਤਰੀ ਅਫ਼ਰੀਕੀ ਦੇਸ਼ ਮੱਧ ਮੋਰੱਕੋ ਵਿਚ ਐਤਵਾਰ ਨੂੰ ਇਕ ਬੱਸ ਹਾਦਸੇ ਵਿਚ 24 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਮੋਰੱਕੋ ਦੇ ਅਜੀਲਾਲ ਸੂਬੇ 'ਚ ਵਾਪਰੀ ਹੈ। ਇਸ ਹਾਦਸੇ ਨੂੰ ਹਾਲ ਦੇ ਸਾਲਾਂ 'ਚ ਦੇਸ਼ ਦੇ ਸਭ ਤੋਂ ਘਾਤਕ ਹਾਦਸਿਆਂ 'ਚੋਂ ਇਕ ਦਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੇ.ਪੀ.ਏ. ਨੇ ਮਨੀਪੁਰ ’ਚ ਐਨ.ਬੀਰੇਨ ਸਿੰਘ ਸਰਕਾਰ ਤੋਂ ਹਮਾਇਤ ਵਾਪਸ ਲਈ
ਮੋਰੱਕੋ ਦੀ ਸਥਾਨਕ ਨਿਊਜ਼ ਏਜੰਸੀ ਦੇ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯਾਤਰੀਆਂ ਨਾਲ ਭਰੀ ਬੱਸ ਅਚਾਨਕ ਪਲਟ ਗਈ। ਇਹ ਬੱਸ ਦਮਨਤੇ ਜਾ ਰਹੀ ਸੀ। ਹਾਦਸੇ ਤੋਂ ਤੁਰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿਤੇ ਗਏ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਸ਼ੇੜੀ ਪੁੱਤਰਾਂ ਨੇ ਕੀਤਾ ਪਿਓ ਦਾ ਕਤਲ, ਇਕ ਗ੍ਰਿਫ਼ਤਾਰ
ਦੱਸ ਦੇਈਏ ਕਿ ਪਿਛਲੇ ਸਾਲ ਅਗਸਤ ਵਿਚ ਕੈਸਾਬਲਾਂਕਾ ਵਿਚ ਇਕ ਬੱਸ ਹਾਦਸੇ ਵਿਚ 23 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ 2015 ਵਿਚ ਇਕ ਸੈਮੀ ਟ੍ਰੇਲਰ ਟਰੱਕ ਅਤੇ ਬੱਸ ਦੀ ਟੱਕਰ ਹੋ ਗਈ ਸੀ, ਜਿਸ ਵਿਚ 33 ਲੋਕਾਂ ਦੀ ਮੌਤ ਹੋ ਗਈ ਸੀ।