Canada News : 11 ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਕੈਨੇਡਾ ਸਰਕਾਰ ਨੇ ਦਿੱਤੀ ਪੈਰੋਲ 

By : BALJINDERK

Published : Sep 7, 2024, 1:04 pm IST
Updated : Sep 7, 2024, 1:04 pm IST
SHARE ARTICLE
file photo
file photo

Canada News : 1994 ਤੋਂ ਜੇਲ੍ਹ 'ਚ ਸੀ ਭਾਰਤੀ ਮੂਲ ਦਾ ਗੈਰੀ ਜਗੁਰ ਸਿੰਘ 

Canada News : ਕੈਨੇਡਾ ’ਚ 11 ਔਰਤਾਂ ਨਾਲ ਜਬਰ-ਜ਼ਨਾਹ ਕਰਨ ਵਾਲੇ ਭਾਰਤੀ ਮੂਲ ਦੇ ਦੋਸ਼ੀ 68 ਸਾਲਾ ਗੈਰੀ ਜਗੁਰ ਸਿੰਘ ਨੂੰ ਕੈਨੇਡਾ ਸਰਕਾਰ ਨੇ ਕਈ ਸਾਲਾਂ ਬਾਅਦ ਪੈਰੋਲ ਦੇ ਦਿੱਤੀ ਹੈ। ਦੋਸ਼ੀ ਨੇ ਜਨਵਰੀ 1988 ਅਤੇ ਅਗਸਤ 1991 ਦਰਮਿਆਨ 11 ਔਰਤਾਂ ਨਾਲ ਜਬਰ- ਜ਼ਨਾਹ ਕੀਤਾ ਸੀ ਅਤੇ ਉਸ ਨੂੰ ‘ਮਾਰਪੋਲ ਰੇਪਿਸਟ' ਦਾ ਨਾਂ ਦਿੱਤਾ ਗਿਆ ਸੀ। 

ਅਦਾਲਤ ਨੇ 1994 ਵਿਚ ਉਸ ਨੂੰ ਖ਼ਤਰਨਾਕ ਅਪਰਾਧੀ ਕਰਾਰ ਦਿੰਦਿਆਂ ਅਣਮਿੱਥੇ ਸਮੇਂ ਲਈ ਕੈਦ ਦੀ ਸਜ਼ਾ ਸੁਣਾਈ ਸੀ। ਦੱਸਿਆ ਜਾ ਰਿਹਾ ਹੈ ਕਿ ਗੈਰੀ ਜਗੁਰ ਸਿੰਘ ਨੂੰ ਪੈਰੋਲ ਮਿਲਣ ਨਾਲ ਪੀੜਤ ਪਰਿਵਾਰਾਂ ਅਤੇ ਭਾਈਚਾਰੇ ਵਿਚ ਚਿੰਤਾ ਵਧ ਗਈ ਹੈ। ਮਾਰਪੋਲ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਦੱਖਣੀ ਹਿੱਸੇ ਵਿਚ ਸਥਿਤ ਟਾਊਨਸ਼ਿਪ ਹੈ। 

ਹਥਿਆਰਾਂ ਦੇ ਜ਼ੋਰ 'ਤੇ ਕਰਦਾ ਸੀ ਔਰਤਾਂ ਨਾਲ ਜਬਰ-ਜ਼ਨਾਹ 

ਰਿਪੋਰਟ ਅਨੁਸਾਰ ਜੂਨ 1994 ਵਿਚ ਗੈਰੀ ਜਗੁਰ ਸਿੰਘ ਨੂੰ ਹਥਿਆਰਾਂ ਦੇ ਜ਼ੋਰ 'ਤੇ ਜਬਰ- ਜ਼ਨਾਹ ਦੇ 11 ਮਾਮਲਿਆਂ, ਜਾਣਬੁੱਝ ਕੇ ਭੰਨਤੋੜ ਕਰਨ ਦੇ 8 ਅਤੇ ਲੁੱਟ-ਖੋਹ ਦੇ 3 ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਸੀ। ਉਸ ਨੇ ਵੈਨਕੂਵਰ ਦੇ ਮਾਰਪੋਲ 'ਚ 8 ਔਰਤਾਂ ਦੇ ਅਪਾਰਟਮੈਂਟਸ ਨੂੰ ਨਿਸ਼ਾਨਾ ਬਣਾਇਆ ਸੀ। 
ਉਸ ਨੇ ਸਾਰੀਆਂ ਔਰਤਾਂ ਨਾਲ ਉਦੋਂ ਜਬਰ-ਜ਼ਨਾਹ ਕੀਤਾ, ਜਦੋਂ ਉਹ ਸੌਂ ਰਹੀਆਂ ਸਨ। ਗਲੋਬਲ ਨਿਊਜ਼ ਦੇ ਅਨੁਸਾਰ ਕਈ ਮਾਮਲਿਆਂ ਵਿਚ ਉਸ ਨੇ ਔਰਤਾਂ ਨੂੰ ਜਗਾਇਆ, ਉਨ੍ਹਾਂ ਦੇ ਗਲੇ ਤੇ ਚਾਕੂ ਰੱਖਿਆ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਇਸ ਤੋਂ ਇਲਾਵਾ ਉਸ ਨੇ 3 ਹੋਰ ਔਰਤਾਂ ਸੜਕ 'ਤੇ ਰੋਕ ਕੇ ਹਮਲਾ ਕੀਤਾ ਸੀ। 

ਦੋਸ਼ੀ ਨੂੰ ਪੈਰੋਲ ਬੋਰਡ ਦੀਆਂ ਸ਼ਰਤਾਂ ਦੀ ਕਰਨੀ ਹੋਵੇਗੀ ਪਾਲਣਾ  
ਪੈਰੋਲ ਬੋਰਡ ਨੇ ਕਿਹਾ ਹੈ ਕਿ ਰਿਹਾਈ ਦੌਰਾਨ ਸਿੰਘ ਨੂੰ ਸਖ਼ਤ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਉਸ ਨੂੰ ਪੀੜਤਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨਾਲ ਕੋਈ ਸੰਪਰਕ ਨਹੀਂ ਕਰਨਾ ਹੋਵੇਗਾ।  ਦੋਸ਼ੀ ਦੇ ਸ਼ਰਾਬ ਪੀਣ ’ਤੇ ਵੀ ਪਾਬੰਦੀ ਲਾਈ ਗਈ ਹੈ। ਹਾਲਾਂਕਿ ਪੀੜਤ ਭਾਈਚਾਰੇ ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਸਿੰਘ ਪੈਰੋਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਭਾਈਚਾਰੇ ਦੇ ਲੋਕਾਂ ਨੇ ਸਿੰਘ ਨੂੰ ਪੈਰੋਲ ਦਿੱਤੇ ਜਾਣ ਦੀ ਆਲੋਚਨਾ ਕੀਤੀ ਹੈ। 
ਕੰਜ਼ਰਵੇਟਿਵ ਵਿਧਾਇਕ ਐਲੇਨੋਰ ਸਟਰਕੋ ਨੇ ਇਸ ਮੁੱਦੇ 'ਤੇ ਪ੍ਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਚ ਪੈਰੋਲ ਦੇਣ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਸੀ।

(For more news apart from Canadian government granted parole to accused of raping 11 women News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement