UK ਦੀ 26 ਸਾਲਾ ਕਰਨਜੀਤ ਕੌਰ ਬੈਂਸ ਨੇ ਬਣਾਇਆ ਵਿਸ਼ਵ ਰਿਕਾਰਡ
Published : Oct 7, 2022, 12:41 pm IST
Updated : Oct 7, 2022, 12:42 pm IST
SHARE ARTICLE
 Karenjit Kaur Bains
Karenjit Kaur Bains

ਇੱਕ ਮਿੰਟ ਵਿਚ ਆਪਣੇ ਭਾਰ ਤੋਂ ਵੱਧ ਵਜ਼ਨ ਚੁੱਕ ਕੇ ਮਾਰੀਆਂ 42 ਬੈਠਕਾਂ 

'ਗਿਨੀਜ਼ ਵਰਲਡ ਰਿਕਾਰਡ' ਵਿਚ ਦਰਜ ਹੋਇਆ ਨਾਮ 
ਲੰਡਨ :
ਯੂ.ਕੇ. ਦੀ ਰਹਿਣ ਵਾਲੀ 26 ਸਾਲ ਦੀ ਕਰਨਜੀਤ ਕੌਰ ਬੈਂਸ ਨੇ ਇੱਕ ਮਿੰਟ ਵਿਚ ਆਪਣੇ ਸਰੀਰ ਦੇ ਭਾਰ ਤੋਂ ਵੱਧ ਵਜ਼ਨ ਚੁੱਕ ਕੇ ਬੈਠਕਾਂ ਮਾਰਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਅਜਿਹਾ ਕਰ ਕੇ ਉਸ ਨੇ ਆਪਣਾ ਨਾਮ 'ਗਿਨੀਜ਼ ਵਰਲਡ ਰਿਕਾਰਡ' ਵਿਚ ਦਰਜ ਕਰਵਾਉਣ ਦਾ ਮਾਣ ਵੀ ਹਾਸਲ ਕੀਤਾ ਹੈ

। ਕਰਨਜੀਤ ਕੌਰ ਨੇ ਇੱਕ ਮਿੰਟ ਵਿਚ ਭਾਰ ਚੁੱਕ ਕੇ 42 ਬੈਠਕਾਂ ਮਾਰੀਆਂ ਹਨ ਐਥਲੀਟਾਂ ਦੇ ਪਰਿਵਾਰ ਤੋਂ ਆਉਣ ਵਾਲੀ ਕਰਨਜੀਤ ਨੇ 17 ਸਾਲ ਦੀ ਉਮਰ ਵਿੱਚ ਹੀ ਪਾਵਰਲਿਫਟਿੰਗ ਸ਼ੁਰੂ ਕੀਤੀ ਸੀ। ਦੱਸ ਦੇਈਏ ਕਿ ਕਰਨਜੀਤ ਕੌਰ ਬੈਂਸ ਪਾਵਰਲਿਫਟਿੰਗ ਵਿੱਚ ਗ੍ਰੇਟ ਬ੍ਰਿਟੇਨ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਬ੍ਰਿਟਿਸ਼ ਸਿੱਖ ਔਰਤ ਵੀ ਹੈ।

ਇਸ ਜ਼ੋਰ ਵਾਲੀ ਖੇਡ ਵਿਚ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਕਰਨਜੀਤ ਕੌਰ ਬੈਂਸ ਨੇ ਲਗਭਗ 10 ਸਾਲਾਂ ਤੱਕ ਐਥਲੈਟਿਕਸ ਵਿੱਚ ਹਿੱਸਾ ਲਿਆ ਅਤੇ ਵਾਰਵਿਕਸ਼ਾਇਰ ਵਿੱਚ ਕਈ ਘਰੇਲੂ ਮੁਕਾਬਲੇ ਵੀ ਜਿੱਤੇ। ਕਰਨਜੀਤ ਕੌਰ ਦੇ ਪਿਤਾ ਇੱਕ ਸਾਬਕਾ ਪਾਵਰ ਲਿਫਟਰ ਅਤੇ ਬਾਡੀ ਬਿਲਡਰ ਹਨ ਜਿਨ੍ਹਾਂ ਨੇ ਆਪਣੀ ਧੀ ਨੂੰ ਚੰਗੀ ਸਿਖਲਾਈ ਦਿਤੀ ਅਤੇ ਉਹ ਅੱਜ ਇਸ ਮੁਕਾਮ ਤੱਕ ਪਹੁੰਚ ਸਕੀ ਹੈ। ਕਰਨਜੀਤ ਕੌਰ ਬੈਂਸ ਨੇ ਹੁਣ ਤੱਕ ਪੰਜ ਵਾਰ ਬ੍ਰਿਟਿਸ਼ ਚੈਂਪੀਅਨਸ਼ਿਪ ਅਤੇ ਪੰਜ ਵਾਰ ਹੀ ਆਲ ਇੰਗਲੈਂਡ ਚੈਂਪੀਅਨਸ਼ਿਪ ਜਿੱਤਣ ਦਾ ਨਾਮਣਾ ਖੱਟਿਆ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement