
30 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
ਨਵੀਂ ਦਿੱਲੀ: ਡਬਲਯੂਡਬਲਯੂਈ ਦੀ ਸਾਬਕਾ ਪਹਿਲਵਾਨ ਤੇ ਰਿਐਲਿਟੀ ਸੀਰੀਜ਼ ਟਾਫ ਇਨਫ ਦੇ ਸੀਜ਼ਨ 6 ਦੀ ਜੇਤੂ ਸਾਰਾ ਲੀ ਦਾ ਅੱਜ 30 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਟੈਰੀ ਲੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਭਾਰੇ ਦਿਲ ਨਾਲ ਸਾਨੂੰ ਦੱਸਣਾ ਪੈ ਰਿਹਾ ਹੈ ਕਿ ਸਾਡੀ ਸਾਰਾ ਦੀ ਮੌਤ ਹੋ ਗਈ ਹੈ। ਅਸੀਂ ਸਾਰੇ ਸਦਮੇ ਵਿਚ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਪਰਿਵਾਰ ਨੂੰ ਸ਼ੌਕ ਮਨਾਉਣ ਦੇਵੋ। ਲੀ ਨੂੰ ਹਾਲ ਹੀ ਵਿੱਚ ਸਾਈਨਸ ਦੀ ਲਾਗ ਹੋਈ ਸੀ ਪਰ ਇਸ ਹਫਤੇ ਦੇ ਸ਼ੁਰੂ ਵਿੱਚ ਉਸਨੇ ਪੋਸਟ ਕੀਤਾ ਸੀ ਕਿ ਉਹ ਕੰਮ ਕਰਨ ਲਈ ਕਾਫ਼ੀ ਚੰਗਾ ਮਹਿਸੂਸ ਕਰ ਰਹੀ ਹੈ।