US presidential election : ਹਿੰਦੂ ਸਿਆਸੀ ਗਰੁੱਪ ਨੇ ਕਮਲਾ ਹੈਰਿਸ ਦੇ ਪਾਕਿਸਤਾਨੀ-ਅਮਰੀਕੀ ਨਾਗਰਿਕ ਨਾਲ ਸਬੰਧਾਂ ’ਤੇ ਚੁੱਕੇ ਸਵਾਲ
Published : Oct 7, 2024, 5:15 pm IST
Updated : Oct 7, 2024, 5:15 pm IST
SHARE ARTICLE
Kamala Harris
Kamala Harris

ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਰੁਖ ਨੂੰ ਲੈ ਕੇ ਪ੍ਰਗਟਾਈ ਚਿੰਤਾ

US presidential election : ਅਮਰੀਕਾ ਦੇ ਇਕ ਹਿੰਦੂ ਸਿਆਸੀ ਸਮੂਹ ਨੇ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੇ ਅਮਰੀਕੀ ਕਮਿਸ਼ਨ ਫਾਰ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ (ਯੂ.ਐੱਸ.ਸੀ.ਆਈ.ਆਰ.ਐੱਫ.) ਦੇ ਪਾਕਿਸਤਾਨੀ-ਅਮਰੀਕੀ ਮੈਂਬਰ ਨਾਲ ਸਬੰਧਾਂ ’ਤੇ ਸਵਾਲ ਚੁਕੇ ਹਨ ਅਤੇ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਰੁਖ ’ਤੇ ਚਿੰਤਾ ਜ਼ਾਹਰ ਕੀਤੀ ਹੈ।

‘ਹਿੰਦੂਜ਼ ਫਾਰ ਅਮਰੀਕਾ ਫਰਸਟ’ ਦੇ ਸੰਸਥਾਪਕ ਅਤੇ ਪ੍ਰਧਾਨ ਉਤਸਵ ਸੰਦੂਜਾ ਨੇ ਇਹ ਟਿਪਣੀ ਪਿਛਲੇ ਹਫਤੇ ਜਾਰੀ ਯੂ.ਐਸ.ਸੀ.ਆਈ.ਆਰ.ਐਫ. ਦੀ ਰੀਪੋਰਟ ਤੋਂ ਬਾਅਦ ਕੀਤੀ, ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਭਾਰਤ ’ਚ ਧਾਰਮਕ ਆਜ਼ਾਦੀ ਦੀ ਸਥਿਤੀ 2024 ’ਚ ਹੋਰ ਵੀ ਬਦਤਰ ਰਹੀ, ਖ਼ਾਸਕਰ ਦੇਸ਼ ਦੀਆਂ ਆਮ ਚੋਣਾਂ ਤੋਂ ਪਹਿਲਾਂ ਅਤੇ ਤੁਰਤ ਬਾਅਦ ਦੇ ਮਹੀਨਿਆਂ ਵਿੱਚ। ਭਾਰਤ ਨੇ ਇਸ ਰੀਪੋਰਟ ਨੂੰ ‘ਬਦਨਾਮ’ ਕਰਾਰ ਦਿਤਾ ਹੈ।

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਮਰਥਕ ਸੰਦੁਜਾ ਨੇ ‘ਐਕਸ’ ’ਤੇ ਇਕ ਵੀਡੀਉ ਪੋਸਟ ਕੀਤਾ, ਜਿਸ ’ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਪਾਕਿਸਤਾਨੀ-ਅਮਰੀਕੀ ਅਤੇ ਹੁਣ ਯੂ.ਐੱਸ.ਸੀ.ਆਈ.ਆਰ.ਐੱਫ. ਕਮਿਸ਼ਨਰ ਆਸਿਫ ਮਹਿਮੂਦ ਦੀ ਉਨ੍ਹਾਂ ਦੀ ਮੁਹਿੰਮ ਦਾ ਸਮਰਥਨ ਕਰਨ ਲਈ ਪ੍ਰਸ਼ੰਸਾ ਕਰਦੀ ਨਜ਼ਰ ਆ ਰਹੀ ਹੈ।

ਮਹਿਮੂਦ ਪਾਕਿਸਤਾਨ ਦੀ ਸਰਕਾਰ ਅਤੇ ਭਾਰਤ ਦੀ ਆਲੋਚਨਾ ਕਰਨ ਵਾਲੇ ਸਿਆਸਤਦਾਨਾਂ ਨਾਲ ਅਪਣੇ ਡੂੰਘੇ ਸਬੰਧਾਂ ਲਈ ਜਾਣਿਆ ਜਾਂਦਾ ਹੈ। ਸੰਦੂਜਾ ਨੇ ਇਕ ਹੋਰ ਪੋਸਟ ’ਚ ਕਿਹਾ, ‘‘ਕਮਲਾ ਹੈਰਿਸ ਇਸ ਸਾਲ ਨਵੰਬਰ ’ਚ ਪਾਕਿਸਤਾਨ ਦੀ ਪਸੰਦੀਦਾ ਉਮੀਦਵਾਰ ਹੈ। ਭਾਰਤੀ-ਅਮਰੀਕੀਉ, ਅਸੀਂ ਬਿਹਤਰ ਕਰ ਸਕਦੇ ਹਾਂ। ਇਹ ਰਿਸ਼ਤਾ ਖ਼ਾਸਕਰ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦਿਆਂ ਚ ਹੈਰਿਸ ਪ੍ਰਸ਼ਾਸਨ ਦੇ ਸੰਭਾਵਤ ਰੁਖ ਬਾਰੇ ਚਿੰਤਾਵਾਂ ਪੈਦਾ ਕਰਦੇ ਹਨ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement