
ਭੂਚਾਲ ਕਾਰਨ ਜਾਇਦਾਦ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ
ਵਲਿੰਗਟਨ : ਨਿਊਜ਼ੀਲੈਂਡ ਦੇ ਪ੍ਰਸ਼ਾਂਤ ਟਾਪੂ ਦੇਸ਼ 'ਚ ਐਤਵਾਰ ਨੂੰ ਮੱਧਮ ਦਰਜੇ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਤੜਕੇ 03.16 ਵਜੇ ਨਿਊਜ਼ੀਲੈਂਡ ਦੇ ਟਾਕਾਕਾ 'ਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.2 ਮਾਪੀ ਗਈ।
Earthquake
ਭੂਚਾਲ ਦਾ ਕੇਂਦਰ ਤਾਕਾਕਾ ਤੋਂ 77 ਕਿਲੋਮੀਟਰ ਦੂਰ 40.3332 ਦੱਖਣੀ ਅਕਸ਼ਾਂਸ਼ ਅਤੇ 173.4144 ਪੂਰਬੀ ਦੇਸ਼ਾਂਤਰ 'ਤੇ ਅਤੇ ਜ਼ਮੀਨੀ ਸਤ੍ਹਾ ਤੋਂ 231.06 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਭੂਚਾਲ ਕਾਰਨ ਜਾਇਦਾਦ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।