Armed forces treaty suspended : ਮੁਲਤਵੀ ਹੋਇਆ ਸਰਹੱਦਾਂ ਕੋਲ ਫ਼ੌਜੀਆਂ ਨੂੰ ਜਮ੍ਹਾਂ ਕਰਨ ਤੋਂ ਰੋਕਣ ਦਾ ਸਮਝੌਤਾ, ਜਾਣੋ ਕੀ ਕਿਹਾ ਨਾਟੋ ਨੇ
Published : Nov 7, 2023, 9:34 pm IST
Updated : Nov 7, 2023, 9:34 pm IST
SHARE ARTICLE
NATO
NATO

ਸ਼ੀਤ ਜੰਗ ਵੇਲੇ ਦੀ ਸੰਧੀ ਤੋਂ ਰੂਸ ਦੇ ਬਾਹਰ ਹੋਣ ਮਗਰੋਂ ਨਾਟੋ ਨੇ ਵੀ ਇਸ ਨੂੰ ਮੁਲਤਵੀ ਕੀਤਾ

Armed forces treaty suspended : ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨੇ ਸ਼ੀਤ ਜੰਗ ਵੇਲੇ ਦੀ ਇਕ ਸੁਰੱਖਿਆ ਸੰਧੀ ਤੋਂ ਰੂਸ ਦੇ ਬਾਹਰ ਹੋਣ ਦੇ ਜਵਾਬ ’ਚ ਇਸ ਨੂੰ ਰਸਤੀ ਰੂਪ ’ਚ ਮੁਲਤਵੀ ਕਰਨ ਦਾ ਐਲਾਨ ਕਰ ਦਿਤਾ ਹੈ। 

ਨਾਟੋ ਨੇ ਕਿਹਾ ਕਿ ਸੰਧੀ ’ਤੇ ਹਸਤਾਖ਼ਰ ਕਰਨ ਵਾਲੇ ਮੈਂਬਰ ਸਮਝੌਤੇ ’ਚ ਅਪਣੀ ਹਿੱਸੇਦਾਰੀ ਹੁਣ ਮੁਲਤਵੀ ਕਰ ਰਹੇ ਹਨ। ਨਾਟੋ ਦੇ 31 ਮੈਂਬਰ ਦੇਸ਼ਾਂ ਨੇ ‘ਯੂਰੋਪ ’ਚ ਰਵਾਇਤੀ ਹਥਿਆਰਬੰਦ ਫ਼ੋਰਸ ਸੰਧੀ’ ’ਤੇ ਹਸਤਾਖ਼ਰ ਕੀਤੇ ਸਨ, ਜਿਸ ਦਾ ਟੀਚਾ ਸ਼ੀਤ ਜੰਗ ਦੇ ਦੌਰ ਦੇ ਵਿਰੋਧੀ ਦੇਸ਼ਾਂ ਨੂੰ ਆਪਸੀ ਸਰਹੱਦਾਂ ਕੋਲ ਫ਼ੌਜੀਆਂ ਨੂੰ ਜਮ੍ਹਾਂ ਕਰਨ ਤੋਂ ਰੋਕਣਾ ਸੀ। 

ਨਾਟੋ ਨੇ ਕਿਹਾ ਕਿ ਇਕ ਅਜਿਹੀ ਸਥਿਤੀ ਜਿਸ ’ਚ ਹੋਰ ਦੇਸ਼ ਸੰਧੀ ਦਾ ਪਾਲਣ ਕਰਨਗੇ ਅਤੇ ਰੂਸ ਨਹੀਂ ਕਰੇਗਾ, ਕਾਇਮ ਨਹੀਂ ਰਹੇਗੀ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਮਾਸਕੋ ਸੰਧੀ ਤੋਂ ਵੱਖ ਹੋ ਗਿਆ ਹੈ। ਇਸ ਦੇ ਜਵਾਬ ’ਚ ਨਾਟੋ ਨੇ ਕਿਹਾ ਕਿ ਜਿਨ੍ਹਾਂ ਸਹਿਯੋਗੀਆਂ ਨੇ ਹਸਤਾਖ਼ਰ ਕੀਤੇ ਸਨ ਉਹ ਕੌਮਾਂਤਰੀ ਕਾਨੂੰਨ ਹੇਠ ਅਪਣੇ ਅਧਿਕਾਰਾਂ ਅਨੁਸਾਰ ਜਦੋਂ ਤਕ ਜ਼ਰੂਰੀ ਹੋਵੇ ਸੰਧੀ ਲਾਗੂ ਕਰਨ ਨੂੰ ਮੁਲਤਵੀ ਕਰਨ ਦਾ ਇਰਾਦਾ ਰਖਦੇ ਹਨ ਅਤੇ ਇਹ ਨਾਟੋ ਦੇ ਸਾਰੇ ਮੈਂਬਰਾਂ ਵਲੋਂ ਪੂਰੀ ਤਰ੍ਹਾਂ ਹਮਾਇਤ ਪ੍ਰਾਪਤ ਫੈਸਲਾ ਹੈ। ਨਾਟੋ ਨੇ ਦਸਿਆ ਕਿ ਉਸ ਦੇ ਮੈਂਬਰ ਫ਼ੌਜੀ ਖ਼ਤਰੇ ਨੂੰ ਘੱਟ ਕਰਨ ਅਤੇ ਗ਼ਲਤ ਧਾਰਨਾਵਾਂ ਅਤੇ ਸੰਘਰਸ਼ਾਂ ਨੂੰ ਰੋਕਣ ਲਈ ਵਚਨਬੱਧ ਹਨ।

(For more news apart from Armed forces treaty suspended, stay tuned to Rozana Spokesman).

Tags: russia, nato

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement