Canadian Parliament: ਕੈਨੇਡੀਅਨ ਸੰਸਦ ਨੇ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਐਲਾਨਣ ਦੇ ਪ੍ਰਸਤਾਵ ਨੂੰ ਕੀਤਾ ਰੱਦ
Published : Dec 7, 2024, 12:55 pm IST
Updated : Dec 7, 2024, 12:55 pm IST
SHARE ARTICLE
Chandra Arya
Chandra Arya

Parliament: ਕੈਨੇਡੀਅਨ ਸਾਂਸਦ ਨੇ ਹਿੰਦੂ-ਕੈਨੇਡੀਅਨ ਭਾਈਚਾਰੇ ਵੱਲੋਂ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਲਈ ਚੱਲ ਰਹੀਆਂ ਧਮਕੀਆਂ ਅਤੇ ਦਬਾਅ ਨੂੰ ਵੀ ਉਜਾਗਰ ਕੀਤਾ

 

Canadian Parliament: ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਣ ਵਾਲੇ ਮਤੇ ਵਿਰੁੱਧ ਆਪਣਾ ਸਖ਼ਤ ਰੁਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਹਾਊਸ ਆਫ ਕਾਮਨਜ਼ ਵਿਚ ਮੌਜੂਦ ਉਹ ਇਕੱਲੇ ਸੰਸਦ ਮੈਂਬਰ ਸਨ ਜਿਨ੍ਹਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਸੀ। ਇਸ ਦੇ ਪਾਸ ਕਰਨ ਵਿਚ ਵੀ ਰੁਕਾਵਟਾਂ ਪੈਦਾ ਕੀਤੀਆਂ।

ਕੈਨੇਡੀਅਨ ਸਾਂਸਦ ਨੇ ਹਿੰਦੂ-ਕੈਨੇਡੀਅਨ ਭਾਈਚਾਰੇ ਵੱਲੋਂ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਲਈ ਚੱਲ ਰਹੀਆਂ ਧਮਕੀਆਂ ਅਤੇ ਦਬਾਅ ਨੂੰ ਵੀ ਉਜਾਗਰ ਕੀਤਾ। ਨਾਲ ਹੀ ਚਿਤਾਵਨੀ ਦਿੱਤੀ ਕਿ ਸਿਆਸੀ ਤੌਰ 'ਤੇ ਤਾਕਤਵਰ ਗਰਮਖਿਆਲੀ ਲਾਬੀ ਸ਼ਾਇਦ ਇਸ ਪ੍ਰਸਤਾਵ ਨੂੰ ਮੁੜ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗੀ।
ਆਰੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ ਉਨ੍ਹਾਂ ਨੇ ਆਪਣਾ ਪ੍ਰਸਤਾਵ ਪਾਸ ਕਰਨ ਲਈ ਹਾਊਸ ਆਫ ਕਾਮਨਜ਼ ਦੇ ਸਾਰੇ ਮੈਂਬਰਾਂ ਤੋਂ ਸਰਬਸੰਮਤੀ ਦੀ ਮੰਗ ਕੀਤੀ। ਸਦਨ ਵਿਚ ਮੌਜੂਦ ਮੈਂ ਇਕੱਲਾ ਅਜਿਹਾ ਮੈਂਬਰ ਸੀ ਜਿਸ ਨੇ ਨਾਂਹ ਕਿਹਾ ਅਤੇ ਮੇਰਾ ਇਕ ਇਤਰਾਜ਼ ਇਸ ਮਤੇ ਨੂੰ ਪ੍ਰਵਾਨ ਹੋਣ ਤੋਂ ਰੋਕਣ ਲਈ ਕਾਫੀ ਸੀ।

ਅਗਲੀ ਵਾਰ ਅਸੀਂ ਇੰਨੇ ਖੁਸ਼ਕਿਸਮਤ ਨਹੀਂ ਹੋ ਸਕਦੇ: ਐਮਪੀ ਆਰੀਆ

ਉਨ੍ਹਾਂ ਕਿਹਾ, 'ਇਸ ਤੋਂ ਤੁਰੰਤ ਬਾਅਦ ਮੈਨੂੰ ਸੰਸਦ ਭਵਨ ਦੇ ਅੰਦਰ ਖੜ੍ਹੇ ਹੋਣ ਅਤੇ ਨਾਂਹ ਕਹਿਣ ਦੇ ਲਈ ਧਮਕੀ ਦਿੱਤੀ ਗਈ। ਸੰਸਦ ਦੇ ਬਾਹਰ ਮੈਨੂੰ ਹਿੰਦੂ-ਕੈਨੇਡੀਅਨਾਂ  ਲੋਕਾਂ ਦੀਆਂ ਚਿੰਤਾਵਾਂ ਨੂੰ ਖੁੱਲ੍ਹ ਕੇ ਅਤੇ ਜਨਤਕ ਤੌਰ 'ਤੇ ਆਵਾਜ਼ ਉਠਾਉਣ ਤੋਂ ਰੋਕਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਮੈਨੂੰ ਮਾਣ ਹੈ ਕਿ ਮੈਂ ਅੱਜ ਇਸ ਫੁੱਟ ਪਾਊ ਏਜੰਡੇ ਨੂੰ ਕਾਮਯਾਬ ਹੋਣ ਤੋਂ ਰੋਕ ਦਿੱਤਾ ਹੈ। ਅਗਲੀ ਵਾਰ, ਅਸੀਂ ਉਨ੍ਹੇ ਖੁਸ਼ਕਿਸਮਤ ਨਹੀਂ ਹੋ ਸਕਦੇ।

ਉਨ੍ਹਾਂ ਅੱਗੇ ਕਿਹਾ ਕਿ ਗਰਮਖਿਆਲੀ ਪ੍ਰਸਤਾਵ ਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਸਿਆਸੀ ਤੌਰ 'ਤੇ ਤਾਕਤਵਰ ਗਰਮਖਿਆਲੀ ਲਾਬੀ ਬਿਨਾਂ ਸ਼ੱਕ 1984 ਦੇ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਣ ਲਈ ਸੰਸਦ 'ਤੇ ਦੁਬਾਰਾ ਦਬਾਅ ਪਾਉਣ ਦੀ ਕੋਸ਼ਿਸ਼ ਕਰੇਗੀ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਅਗਲੀ ਵਾਰ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਹੋਰ ਮੈਂਬਰ ਇਸ ਮਤੇ ਨੂੰ ਲਿਆਣ ਦੀ ਕੋਸ਼ਿਸ਼ ਕਰੇਗਾ ਤਾਂ ਮੈਂ ਇਸ ਨੂੰ ਰੋਕਣ ਲਈ ਸਦਨ ਵਿੱਚ ਹੋਵਾਂਗਾ।

ਉਨ੍ਹਾਂ ਨੇ ਹਿੰਦੂ-ਕੈਨੇਡੀਅਨ ਲੋਕਾਂ  ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਸਦ ਮੈਂਬਰਾਂ ਨਾਲ ਸਰਗਰਮੀ ਨਾਲ ਜੁੜਨ ਤਾਂ ਜੋ ਭਵਿੱਖ ਵਿੱਚ ਪ੍ਰਸਤਾਵ ਨੂੰ ਰੋਕਿਆ ਜਾ ਸਕੇ। ਕੈਨੇਡੀਅਨ ਸੰਸਦ ਮੈਂਬਰ ਨੇ ਕਿਹਾ, 'ਮੈਂ ਸਾਰੇ ਹਿੰਦੂ ਕੈਨੇਡੀਅਨਾਂ ਨੂੰ ਹੁਣ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ। ਆਪਣੇ ਸਥਾਨਕ ਸੰਸਦ ਮੈਂਬਰ ਤੱਕ ਪਹੁੰਚੋ ਅਤੇ ਜਦੋਂ ਵੀ ਇਹ ਪ੍ਰਸਤਾਵ ਆਉਂਦਾ ਹੈ ਤਾਂ ਇਸਦਾ ਵਿਰੋਧ ਕਰਨ ਲਈ ਉਹਨਾਂ ਦੀ ਵਚਨਬੱਧਤਾ ਨੂੰ ਸੁਰੱਖਿਅਤ ਕਰੋ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਹੱਤਿਆ ਤੋਂ ਬਾਅਦ ਭਾਰਤ ਵਿੱਚ 1984 ਦੇ ਸਿੱਖ ਵਿਰੋਧੀ ਦੰਗੇ ਬਿਨਾਂ ਸ਼ੱਕ ਬਰਬਰ ਸਨ।'

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement