ਮੈਕਸੀਕੋ ਸਿਟੀ 'ਚ ਵੱਡਾ ਹਾਦਸਾ, ਦੋ ਮੈਟਰੋ ਟਰੇਨਾਂ ਦੀ ਟੱਕਰ, 1 ਦੀ ਮੌਤ, 57 ਜ਼ਖਮੀ
Published : Jan 8, 2023, 2:03 pm IST
Updated : Jan 8, 2023, 2:03 pm IST
SHARE ARTICLE
Mexico City Metro Accident
Mexico City Metro Accident

ਕਈ ਲੋਕ ਟਰੇਨ 'ਚ ਫਸ ਗਏ। ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾ ਟੀਮ ਮੌਕੇ 'ਤੇ ਪਹੁੰਚ ਗਈ

 

ਕੈਨੇਡਾ - ਮੈਕਸੀਕੋ ਸਿਟੀ ਵਿਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਮੈਕਸੀਕੋ ਸਿਟੀ 'ਚ ਮੈਟਰੋ ਲਾਈਨ 3 'ਤੇ ਸ਼ਨੀਵਾਰ ਨੂੰ ਦੋ ਟਰੇਨਾਂ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਕਾਫੀ ਨੁਕਸਾਨ ਹੋਇਆ ਹੈ। ਦੋ ਮੈਟਰੋ ਟਰੇਨਾਂ ਦੀ ਟੱਕਰ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 57 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਕਈ ਲੋਕ ਟਰੇਨ 'ਚ ਫਸ ਗਏ। ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾ ਟੀਮ ਮੌਕੇ 'ਤੇ ਪਹੁੰਚ ਗਈ।

ਮੈਕਸੀਕੋ ਸਥਿਤ ਅਖਬਾਰ 'ਏਲ ਯੂਨੀਵਰਸਲ' ਨੇ ਮੈਕਸੀਕੋ ਸਿਟੀ ਸਰਕਾਰ ਦੀ ਮੁਖੀ ਕਲਾਉਡੀਆ ਸ਼ੇਨਬੌਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਘਟਨਾ ਲਾ ਰਜ਼ਾ ਅਤੇ ਪੋਤਰੇਰੋ ਸਟੇਸ਼ਨਾਂ ਵਿਚਕਾਰ ਮੈਟਰੋ ਟਰੇਨਾਂ ਵਿਚਕਾਰ ਵਾਪਰੀ। ਮੈਕਸੀਕੋ ਸਥਿਤ ਅਖਬਾਰ 'ਏਲ ਯੂਨੀਵਰਸਲ' ਮੁਤਾਬਕ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਲਾਉਡੀਆ ਸ਼ੇਨਬੌਮ ਨੇ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਹਾਦਸੇ ਵਿਚ ਇੱਕ ਔਰਤ ਦੀ ਮੌਤ ਹੋ ਗਈ ਹੈ। ਕਲਾਉਡੀਆ ਨੇ ਟਰੇਨ ਦੀ ਟੱਕਰ 'ਚ ਮਰਨ ਵਾਲੀ ਲੜਕੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਸ਼ੇਨਬੌਮ ਮੁਤਾਬਕ ਜ਼ਖਮੀਆਂ 'ਚ ਟਰੇਨ ਦਾ ਡਰਾਈਵਰ ਸਭ ਤੋਂ ਗੰਭੀਰ ਜ਼ਖਮੀ ਹੈ। ਅਖਬਾਰ 'ਏਲ ਯੂਨੀਵਰਸਲ' ਦੀ ਰਿਪੋਰਟ ਮੁਤਾਬਕ ਟਰੇਨ 'ਚ ਫਸੇ ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਵੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇੱਕ ਟਵੀਟ ਵਿਚ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਲਾਉਡੀਆ ਸ਼ੇਨਬੌਮ ਨੇ ਕਿਹਾ, "ਮੈਟਰੋ ਲਾਈਨ 3 'ਤੇ ਦੋ ਰੇਲਗੱਡੀਆਂ ਵਿਚਾਲੇ ਟੱਕਰ ਹੋ ਗਈ ਹੈ।

ਘਟਨਾ ਸਥਾਨ 'ਤੇ ਐਮਰਜੈਂਸੀ ਸੇਵਾਵਾਂ ਉਪਲੱਬਧ ਹਨ। ਸਰਕਾਰ ਦੇ ਸਕੱਤਰ, ਨਾਗਰਿਕ ਸੁਰੱਖਿਆ ਟੀਮ, ਆਫ਼ਤ ਪ੍ਰਬੰਧਨ ਟੀਮ ਅਤੇ ਨਿਰਦੇਸ਼ਕ ਮੈਟਰੋ ਮੌਕੇ 'ਤੇ ਪਹੁੰਚ ਗਈ। ਕਲਾਉਡੀਆ ਸ਼ੇਨਬੌਮ ਨੇ ਇੱਕ ਹੋਰ ਟਵੀਟ ਵਿਚ ਕਿਹਾ ਕਿ ਮੈਂ ਸਿਵਲ ਪ੍ਰੋਟੈਕਸ਼ਨ ਦੇ ਸਕੱਤਰ ਨੂੰ ਜਲਦੀ ਤੋਂ ਜਲਦੀ ਲਾਈਨ 3 'ਤੇ ਘਟਨਾ ਦੀ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੈਂ ਉਨ੍ਹਾਂ ਦੇ ਸੰਪਰਕ ਵਿਚ ਹਾਂ। ਮੈਂ ਪੋਤਰੇਰੋ ਮੈਟਰੋ ਸਟੇਸ਼ਨ 'ਤੇ ਹਾਂ, ਜਿੱਥੇ ਇਹ ਹਾਦਸਾ ਹੋਇਆ ਹੈ। ਤੁਹਾਨੂੰ ਜਲਦੀ ਹੀ ਹੋਰ ਜਾਣਕਾਰੀ ਪਹੁੰਚਾਈ ਜਾਵੇਗੀ। ਮੇਰੇ ਨਾਲ ਛੇ ਕੈਬਨਿਟ ਸਕੱਤਰ ਅਤੇ ਗੁਸਤਾਵੋ ਏ. ਮਾਦੇਰੋ ਦੇ ਮੇਅਰ, ਫ੍ਰਾਂਸਿਸਕੋ ਚਿਗੁਇਲ ਵੀ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement