Canada News: ਕੈਨੇਡਾ ਵਲੋਂ ਭਾਰਤ ਤੋਂ 40% ਵਿਦਿਆਰਥੀ ਵੀਜ਼ਾ ਅਰਜ਼ੀਆਂ ਰੱਦ
Published : Jan 8, 2024, 7:31 am IST
Updated : Jan 8, 2024, 7:43 am IST
SHARE ARTICLE
Canada rejects 40% student visa applications from India
Canada rejects 40% student visa applications from India

ਇਹ ਡਾਟਾ ਕੈਨੇਡਾ ਸਥਿਤ ਇਕ ਗ਼ੈਰ-ਲਾਭਕਾਰੀ ਮੀਡੀਆ ਸੰਸਥਾ, ਇਨਵੈਸਟੀਗੇਟਿਵ ਜਰਨਲਿਜ਼ਮ ਫ਼ਾਊਂਡੇਸ਼ਨ ਤੋਂ ਆਇਆ ਹੈ।

Canada News: ਭਾਰਤੀ ਵਿਦਿਆਰਥੀ ਸੁਨਹਿਰੇ ਭਵਿੱਖ ਦੀ ਆਸ ਵਿਚ ਪੜ੍ਹਾਈ ਲਈ ਕੈਨੇਡਾ ਜਾਣ ਚਾਹੁੰਦੇ ਹਨ। ਹਾਲ ਹੀ ਵਿਚ ਟੋਰਾਂਟੋ ਸਟਾਰ ਦੁਆਰਾ ਕੀਤੇ ਗਏ ਇਕ ਤਾਜ਼ਾ ਵਿਸ਼ਲੇਸ਼ਣ ਵਿਚ ਇਹ ਸਾਹਮਣੇ ਆਇਆ ਹੈ ਕਿ ਕੈਨੇਡੀਅਨ ਵਿਦਿਅਕ ਸੰਸਥਾਵਾਂ ਦੁਆਰਾ ਸਵੀਕਾਰ ਕੀਤੇ ਗਏ ਲਗਭਗ ਅੱਧੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਅਧਿਕਾਰੀਆਂ ਦੁਆਰਾ ਰੱਦ ਕੀਤੇ ਜਾਣ ਦਾ ਸਾਹਮਣਾ ਕਰਨਾ ਪੈਂਦਾ ਹੈ।

ਭਾਰਤ ਤੋਂ ਲਗਭਗ 40 ਫ਼ੀ ਸਦੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਹੋਰ ਜਾਂ ਅਣ-ਨਿਰਧਾਰਤ ਦੇ ਰੂਪ ਵਿਚ ਸ਼੍ਰੇਣੀਬੱਧ ਕੀਤੇ ਗਏ ਕਾਰਨਾਂ ਕਰ ਕੇ ਨਾ-ਮਨਜ਼ੂਰ ਕੀਤਾ ਗਿਆ, ਜੋ ਸਾਰੇ ਦੇਸ਼ਾਂ ਵਿਚ ਸੱਭ ਤੋਂ ਵੱਧ ਇਨਕਾਰ ਦਰ ਦਰਸਾਉਂਦਾ ਹੈ। ਇਹ ਡਾਟਾ ਕੈਨੇਡਾ ਸਥਿਤ ਇਕ ਗ਼ੈਰ-ਲਾਭਕਾਰੀ ਮੀਡੀਆ ਸੰਸਥਾ, ਇਨਵੈਸਟੀਗੇਟਿਵ ਜਰਨਲਿਜ਼ਮ ਫ਼ਾਊਂਡੇਸ਼ਨ ਤੋਂ ਆਇਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕੈਨੇਡੀਅਨ ਪ੍ਰਵਾਸੀਆਂ ਦੀ ਸੇਵਾ ਕਰਨ ਵਾਲੇ ਇਕ ਗ਼ੈਰ-ਪੱਖਪਾਤੀ ਆਉਟਲੈਟ, ਨਿਊ ਕੈਨੇਡੀਅਨ ਮੀਡੀਆ ਦੀ ਰਿਪੋਰਟ ਅਨੁਸਾਰ ਦਸੰਬਰ ਤਕ ਲਗਭਗ 320,000 ਸਰਗਰਮ ਅਧਿਐਨ ਪਰਮਿਟਾਂ ਦੇ ਹਿਸਾਬ ਨਾਲ, ਭਾਰਤ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਕ ਪ੍ਰਮੁੱਖ ਯੋਗਦਾਨ ਕਰਤਾ ਹੈ।

ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਅਕਸਰ ਸਥਾਨਕ ਵਿਦਿਆਰਥੀਆਂ ਨਾਲੋਂ ਪੰਜ ਗੁਣਾ ਵੱਧ ਫ਼ੀਸਾਂ ਅਦਾ ਕਰਦੇ ਹਨ ਅਤੇ ਇਸ ਲਈ ਪ੍ਰਾਈਵੇਟ ਅਤੇ ਪਬਲਿਕ ਕਾਲਜਾਂ ਦੋਵਾਂ ਲਈ ਇਕ ਵਧੀਆ ਆਮਦਨ ਸਰੋਤ ਹਨ। ਉਧਰ ਵਿਦਿਆਰਥੀ ਉਚੀਆਂ ਫੀਸਾਂ ਦਾ ਭੁਗਤਾਨ ਕਰਨਾ ਜਾਰੀ ਰਖਦੇ ਹਨ ਕਿਉਂਕਿ ਵਿਦੇਸ਼ੀ ਸਿਖਿਆ ਏਜੰਟ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਕੈਨੇਡਾ ਵਿਚ ਪੜ੍ਹਨਾ ਦੇਸ਼ ਦੀ ਸਥਾਈ ਨਿਵਾਸ ਪ੍ਰਾਪਤ ਕਰਨ ਦਾ ਇਕ ਰਸਤਾ ਹੈ।

(For more Punjabi news apart from Canada rejects 40% student visa applications from India, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement