ਬੈਂਜਾਮਿਨ ਨੇਤਨਯਾਹੂ ਨੇ ਵਹਾਈਟ ਹਾਊਸ ’ਚ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ

By : JUJHAR

Published : Feb 8, 2025, 12:57 pm IST
Updated : Feb 8, 2025, 12:57 pm IST
SHARE ARTICLE
Benjamin Netanyahu meets with Donald Trump at the White House
Benjamin Netanyahu meets with Donald Trump at the White House

ਨੇਤਨਯਾਹੂ ਨੇ ਡੋਨਾਲਡ ਟਰੰਪ ਨੂੰ ਤੋਹਫ਼ੇ ਵਜੋਂ ਦਿਤਾ ‘ਗੋਲਡਨ ਪੇਜਰ’

ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਡੋਨਾਲਡ ਟਰੰਪ ਨੂੰ ਗੋਲਡਨ ਪੇਜਰ ਤੋਹਫ਼ੇ ਵਜੋਂ ਦਿਤਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵਹਾਈਟ ਹਾਊਸ ਵਿਖੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਸਨੇ ਟਰੰਪ ਨੂੰ ਇੱਕ ਬਹੁਤ ਹੀ ਖਾਸ ਤੋਹਫ਼ਾ ਦਿਤਾ।

ਵਹਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਤੋਂ ਬਾਅਦ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਉਨ੍ਹਾਂ ਨੂੰ ‘ਗੋਲਡਨ ਪੇਜਰ’ ਤੋਹਫ਼ੇ ਵਜੋਂ ਦਿਤਾ। ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਪੁਸ਼ਟੀ ਕੀਤੀ ਕਿ ਨੇਤਨਯਾਹੂ ਨੇ ਡੋਨਾਲਡ ਟਰੰਪ ਨੂੰ ਸੁਨਹਿਰੀ ਪੇਜਰ ਤੋਹਫ਼ੇ ਵਜੋਂ ਦਿਤਾ ਸੀ। ਦਰਅਸਲ, ਇਹ ਤੋਹਫ਼ਾ ਲੇਬਨਾਨ ਵਿਚ ਹਿਜ਼ਬੁੱਲਾ ਵਿਰੁਧ ਇਜ਼ਰਾਈਲ ਦੇ ਆਪ੍ਰੇਸ਼ਨ ਦਾ ਪ੍ਰਤੀਕ ਹੈ,

ਜਿਸ ਵਿਚ ਪੇਜਰ ਧਮਾਕੇ ਰਾਹੀਂ ਹਿਜ਼ਬੁੱਲਾ ਦੇ ਬਹੁਤ ਸਾਰੇ ਅੱਤਵਾਦੀ ਮਾਰੇ ਗਏ ਸਨ। ਪਿਛਲੇ ਸਾਲ ਸਤੰਬਰ ਵਿਚ ਲੇਬਨਾਨ ਅਤੇ ਸੀਰੀਆ ਦੇ ਸਰਹੱਦੀ ਇਲਾਕਿਆਂ ਵਿਚ ਕਈ ਪੇਜਰ ਧਮਾਕੇ ਹੋਏ ਸਨ।  ਲੇਬਨਾਨ ਦੀ ਰਾਜਧਾਨੀ ਬੇਰੂਤ ਅਤੇ ਦੱਖਣੀ ਲੇਬਨਾਨ ਦੇ ਕਈ ਇਲਾਕਿਆਂ, ਖਾਸ ਕਰ ਕੇ ਪੂਰਬੀ ਬੇਕਾ ਘਾਟੀ ਵਿਚ ਇਕ ਤੋਂ ਬਾਅਦ ਇਕ ਲੜੀਵਾਰ ਧਮਾਕੇ ਹੋਏ।

ਇਸ ਤੋਂ ਬਾਅਦ, ਵਾਕੀ-ਟਾਕੀ ਤੋਂ ਇਲਾਵਾ, ਲੇਬਨਾਨ ਵਿਚ ਸੋਲਰ ਪੈਨਲਾਂ ਅਤੇ ਹੈਂਡਹੈਲਡ ਰੇਡੀਓ ਵਿਚ ਧਮਾਕੇ ਹੋਏ। ਇੰਨਾ ਹੀ ਨਹੀਂ, ਬੇਰੂਤ ਸਮੇਤ ਲੇਬਨਾਨ ਦੇ ਕਈ ਵੱਡੇ ਸ਼ਹਿਰਾਂ ਵਿਚ ਘਰਾਂ ਦੇ ਸੋਲਰ ਸਿਸਟਮ ਅਤੇ ਸੋਲਰ ਪੈਨਲਾਂ ਵਿਚ ਕਈ ਧਮਾਕੇ ਹੋਏ। ਹਿਜ਼ਬੁੱਲਾ ਵਲੋਂ ਸੰਚਾਰ ਲਈ ਵਰਤੇ ਜਾਂਦੇ ਪੇਜਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਿਆਂ ਵਿਚ 3,000 ਤੋਂ ਵੱਧ ਲੋਕ ਜ਼ਖ਼ਮੀ ਹੋਏ ਅਤੇ ਲਗਭਗ 40 ਅੱਤਵਾਦੀ ਮਾਰੇ ਗਏ।

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਸਤੰਬਰ ਵਿਚ ਲੇਬਨਾਨ ਸਥਿਤ ਅੱਤਵਾਦੀ ਸਮੂਹ ਹਿਜ਼ਬੁੱਲਾ ਦੇ ਖੁਫ਼ੀਆ ਸਥਾਨਾਂ ’ਤੇ ਪੇਜਰ ਹਮਲੇ ਨੂੰ ਮਨਜ਼ੂਰੀ ਦੇ ਦਿਤੀ ਸੀ। ਦਰਅਸਲ, ਹਮਾਸ ’ਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ, ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਨੇ ਆਪਣੇ ਲੜਾਕਿਆਂ ਨੂੰ ਇਕ ਦੂਜੇ ਨਾਲ ਗੱਲ ਕਰਨ ਲਈ ਮੋਬਾਈਲ ਜਾਂ ਇੰਟਰਨੈਟ ਦੀ ਬਜਾਏ ਪੇਜਰ ਦੀ ਵਰਤੋਂ ਕਰਨ ਦਾ ਆਦੇਸ਼ ਦਿਤਾ ਸੀ। ਪੇਜਰ ਦੀ ਸਥਿਤੀ ਨੂੰ ਟਰੈਕ ਨਹੀਂ ਕੀਤਾ ਜਾ ਸਕਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement