
ਕਰੀਬ 17 ਦੀ ਮੌਤ ਅਤੇ 100 ਤੋਂ ਵੱਧ ਜ਼ਖ਼ਮੀ
ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਮੰਗਲਵਾਰ ਨੂੰ ਇੱਕ ਸੱਤ ਮੰਜ਼ਿਲਾ ਇਮਾਰਤ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਇਆ। ਇਸ ਦੌਰਾਨ ਹੁਣ ਤੱਕ ਕਰੀਬ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਧਮਾਕਾ ਸਥਾਨਕ ਸਮੇਂ ਮੁਤਾਬਕ ਸ਼ਾਮ ਕਰੀਬ 4:50 ਵਜੇ ਹੋਇਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਪਹਾੜ ਜਿੱਡੇ ਦੁਖ ਸੀਨੇ ਵਿਚ ਛੁਪਾ ਲੈਣ ਵਾਲੀ ਔਰਤ ਨੂੰ ਅਬਲਾ ਨਾ ਆਖੋ ਪਰ ਕੁੱਝ ਮਰਦ ਵੀ ਅਪਣੇ ਆਪ ਨੂੰ ‘ਅਬਲਾ’ ਕਹਿਣ ਦੀ ਗ਼ਲਤੀ ਨਾ ਕਰਨ!
ਜ਼ਖਮੀਆਂ ਨੂੰ ਢਾਕਾ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਸਾਰਿਆਂ ਦਾ ਹਸਪਤਾਲ ਦੇ ਐਮਰਜੈਂਸੀ ਯੂਨਿਟ ਵਿੱਚ ਇਲਾਜ ਚੱਲ ਰਿਹਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਮਾਰਤ ਵਿੱਚ ਸੈਨੇਟਰੀ ਉਤਪਾਦਾਂ ਦੇ ਕਈ ਸਟੋਰ ਹਨ। ਨਾਲ ਲੱਗਦੀ ਇਮਾਰਤ ਵਿੱਚ ਬ੍ਰੈਕ ਬੈਂਕ ਦੀ ਇੱਕ ਸ਼ਾਖਾ ਵੀ ਹੈ। ਧਮਾਕੇ ਕਾਰਨ ਬੈਂਕ ਦੀਆਂ ਕੰਧਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਸੜਕ ਦੇ ਦੂਜੇ ਪਾਸੇ ਖੜ੍ਹੀ ਇੱਕ ਬੱਸ ਵੀ ਨੁਕਸਾਨੀ ਗਈ।
ਇਹ ਵੀ ਪੜ੍ਹੋ: ਦਿੱਲੀ 'ਚ 5 ਸਾਲਾਂ ਦੌਰਾਨ ਇਸ ਸਾਲ ਰਿਹਾ ਸਭ ਤੋਂ ਘੱਟ ਪ੍ਰਦੂਸ਼ਣ, CSE ਨੇ ਜਾਰੀ ਕੀਤੀ ਰਿਪੋਰਟ
ਪਰ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਬਚਾਅ ਕਾਰਜ 'ਚ ਉਸ ਦੀ ਭਾਲ ਜਾਰੀ ਹੈ। ਸਥਾਨਕ ਦੁਕਾਨਦਾਰ ਸਫਾਯਤ ਹੁਸੈਨ ਨੇ ਦੱਸਿਆ ਕਿ ਪਹਿਲਾਂ ਮੈਨੂੰ ਲੱਗਾ ਕਿ ਇਹ ਭੂਚਾਲ ਹੈ। ਧਮਾਕੇ ਨੇ ਪੂਰੇ ਸਿੱਦੀਕ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ। ਮੈਂ 20-25 ਲੋਕਾਂ ਨੂੰ ਨੁਕਸਾਨੀ ਇਮਾਰਤ ਦੇ ਸਾਹਮਣੇ ਸੜਕ 'ਤੇ ਪਏ ਦੇਖਿਆ। ਉਹ ਗੰਭੀਰ ਜ਼ਖ਼ਮੀ ਸਨ ਅਤੇ ਖੂਨ ਵਹਿ ਰਿਹਾ ਸੀ। ਉਹ ਮਦਦ ਲਈ ਪੁਕਾਰ ਰਹੇ ਸਨ। ਕੁਝ ਲੋਕ ਘਬਰਾਹਟ ਵਿਚ ਇਧਰ-ਉਧਰ ਭੱਜ ਰਹੇ ਸਨ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।