ਟੈਰਿਫ਼ ਕਟੌਤੀ 'ਤੇ ਭਾਰਤ ਹੋਇਆ ਰਾਜ਼ੀ, ਟਰੰਪ ਦਾ ਦਾਅਵਾ, ਕੈਨੇਡਾ ਤੇ ਚੀਨ ਨੂੰ ਲੈ ਕੇ ਵੀ ਟਰੰਪ ਨੇ ਕਹੀ ਇਹ ਗੱਲ
Published : Mar 8, 2025, 7:15 am IST
Updated : Mar 8, 2025, 7:15 am IST
SHARE ARTICLE
India has agreed to tariff cuts, claims Trump News in punjabi
India has agreed to tariff cuts, claims Trump News in punjabi

ਟਰੰਪ ਨੇ ਦੁਹਰਾਇਆ ਕਿ ਅਮਰੀਕੀ ਸਮਾਨ 'ਤੇ ਟੈਰਿਫ਼ ਲਗਾਉਣ ਵਾਲੇ ਦੇਸ਼ਾਂ 'ਤੇ ਜਵਾਬੀ ਟੈਰਿਫ਼ 2 ਅਪ੍ਰੈਲ ਤੋਂ ਲਾਗੂ ਕੀਤੇ ਜਾਣਗੇ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਟੈਰਿਫ਼ ਕਟੌਤੀ ਲਈ ਸਹਿਮਤ ਹੋ ਗਿਆ ਹੈ। ਟਰੰਪ ਨੇ ਇਹ ਦਾਅਵਾ ਉਸ ਸਮੇਂ ਕੀਤਾ ਹੈ ਜਦੋਂ ਉਹ ਲਗਾਤਾਰ ਭਾਰਤ ਵੱਲੋਂ ਅਮਰੀਕੀ ਸਮਾਨ 'ਤੇ ਲਗਾਏ ਗਏ ਟੈਰਿਫ਼ ਦੀ ਆਲੋਚਨਾ ਕਰ ਰਹੇ ਸਨ। ਟਰੰਪ ਨੇ ਆਪਣੇ ਬਿਆਨ 'ਚ ਚੀਨ ਅਤੇ ਕੈਨੇਡਾ 'ਤੇ ਵੀ ਨਿਸ਼ਾਨਾ ਸਾਧਿਆ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਸਾਡੇ 'ਤੇ ਬਹੁਤ ਜ਼ਿਆਦਾ ਟੈਰਿਫ਼ ਲਾਉਂਦਾ ਹੈ। ਉਸ ਨੇ ਕਿਹਾ- "ਤੁਸੀਂ ਭਾਰਤ ਵਿੱਚ ਕੁਝ ਵੀ ਨਹੀਂ ਵੇਚ ਸਕਦੇ... ਖੈਰ, ਉਹ ਸਹਿਮਤ ਹੋ ਗਏ ਹਨ, ਉਹ ਹੁਣ ਆਪਣੇ ਟੈਰਿਫ਼ਾਂ ਵਿੱਚ ਕਟੌਤੀ ਕਰਨਾ ਚਾਹੁੰਦੇ ਹਨ ਕਿਉਂਕਿ ਕੋਈ ਆਖ਼ਰਕਾਰ ਉਹਨਾਂ ਦਾ ਖੁਲਾਸਾ ਕਰ ਰਿਹਾ ਹੈ ..."

ਟਰੰਪ ਨੇ ਦੁਹਰਾਇਆ ਕਿ ਅਮਰੀਕੀ ਸਮਾਨ 'ਤੇ ਟੈਰਿਫ਼ ਲਗਾਉਣ ਵਾਲੇ ਦੇਸ਼ਾਂ 'ਤੇ ਜਵਾਬੀ ਟੈਰਿਫ਼ 2 ਅਪ੍ਰੈਲ ਤੋਂ ਲਾਗੂ ਕੀਤੇ ਜਾਣਗੇ। ਉਨ੍ਹਾਂ ਕਿਹਾ, "ਸਭ ਤੋਂ ਵੱਡੀ ਗੱਲ 2 ਅਪ੍ਰੈਲ ਨੂੰ ਹੋਵੇਗੀ ਜਦੋਂ ਜਵਾਬੀ ਟੈਰਿਫ਼ ਲਾਗੂ ਕੀਤੇ ਜਾਣਗੇ, ਚਾਹੇ ਉਹ ਭਾਰਤ ਹੋਵੇ ਜਾਂ ਚੀਨ ਜਾਂ ਕੋਈ ਹੋਰ ਦੇਸ਼... ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਬਹੁਤ ਜ਼ਿਆਦਾ ਟੈਰਿਫ਼ ਲਗਾਉਂਦਾ ਹੈ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement