ਲੈਸਟਰ ਦੇ ਗੁਰਦੇਵ ਸਿੰਘ ਸੰਘਾ ਅਤੇ ਦੋ ਹੋਰਨਾਂ ਦੀਆਂ ਸਜ਼ਾਵਾਂ ਬਰਕਰਾਰ
Published : Jun 12, 2017, 6:40 am IST
Updated : Apr 8, 2018, 3:43 pm IST
SHARE ARTICLE
Gurdev Singh Sangha
Gurdev Singh Sangha

ਦੋ ਸਾਲ ਪਹਿਲਾਂ ਲੈਸਟਰ ਵਿਚ ਇਕ ਪੱਬ ਦੇ ਬਾਹਰ ਲੜਾਈ ਝਗੜਾ ਰੋਕਣ ਦੀ ਕੋਸ਼ਿਸ਼ ਕਰ ਰਹੇ ਇਕ ਪਲੰਬਰ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ.......

ਲੈਸਟਰ ਯੂ ਕੇ, 11 ਜੂਨ (ਹਰਜੀਤ ਸਿੰਘ ਵਿਰਕ): ਦੋ ਸਾਲ ਪਹਿਲਾਂ ਲੈਸਟਰ ਵਿਚ ਇਕ ਪੱਬ ਦੇ ਬਾਹਰ ਲੜਾਈ ਝਗੜਾ ਰੋਕਣ ਦੀ ਕੋਸ਼ਿਸ਼ ਕਰ ਰਹੇ ਇਕ ਪਲੰਬਰ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ 'ਚ ਗੁਰਦੇਵ ਸਿੰਘ ਸੰਘਾ ਅਤੇ ਦੋ ਹੋਰਨਾਂ ਨੂੰ ਸੁਣਾਈ ਲੰਮੀ ਸਜ਼ਾ ਵਿਚ ਕਟੌਤੀ ਦੀ ਅਪੀਲ ਰੱਦ ਹੋ ਗਈ ਹੈ।
ਲੰਡਨ ਵਿਚ ਅਪੀਲ ਅਦਾਲਤ ਅੱਗੇ ਗੁਰਦੇਵ ਸਿੰਘ ਸੰਘਾ (26), ਫਿਲਿਪ ਜੌਹਨ ਮੈਰੀ (30) ਅਤੇ ਯੂਜੀਨ ਬੈਲ ਉਰਫ਼ ਮੁਹੰਮਦ ਬੈਲ (31) ਵਜੋਂ ਅਪਣੀਆਂ ਸਜ਼ਾਵਾਂ ਵਿਚ ਕਟੌਤੀ ਲਈ ਅਪੀਲਾਂ ਕੀਤੀਆਂ ਸਨ। ਇਨ੍ਹਾਂ ਤਿੰਨਾਂ ਨੂੰ 6 ਜੂਨ 2015 ਨੂੰ ਬੈਲਗਰੇਵ ਵਿਚ ਡਰਮ ਔਕਸ ਦੇ ਬਾਹਰ 44 ਸਾਲਾ ਸਟੀਵਨ ਮੈਕਿੰਨਨ ਦੀ ਮੌਤ ਲਈ ਮਾਨਵ ਹਤਿਆ ਦਾ ਦੋਸ਼ੀ ਮੰਨਿਆ ਗਿਆ ਸੀ, ਜਿਸ ਤਹਿਤ ਬੈਲ ਨੂੰ 10 ਸਾਲ ਅਤੇ ਮੈਰੀ ਅਤੇ ਸੰਘਾ ਨੂੰ ਅੱਠ-ਅੱਠ ਸਾਲ ਦੀ ਕੈਦ ਹੋਈ ਸੀ, ਪਰ ਤਿੰਨਾਂ ਨੂੰ ਪਲੰਬਰ ਮੈਕਿੰਨਨ ਦੇ ਕਤਲ ਦੇ ਦੋਸ਼ 'ਚੋਂ ਬਰੀ ਕਰ ਦਿਤਾ ਸੀ।
ਮੈਰੀ ਅਤੇ ਸੰਘਾ ਨੂੰ ਮਿਸਟਰ ਮੈਕਿੰਨਨ ਦੇ ਮਤਰੇਏ ਪੁੱਤਰ ਕੌਰਟਨੀ ਹਿਊਜਸ-ਸਮਿੱਥ 'ਤੇ ਹਮਲੇ ਲਈ ਵੀ ਦੋਸ਼ੀ ਕਰਾਰ ਦਿਤਾ ਸੀ। ਮੈਰੀ ਵਾਸੀ ਥਰਮੈਸਟਨ ਅਤੇ ਸੰਘਾ ਵਾਸੀ ਓਵਰਡਾਲ ਐਵੇਨਿਊ, ਗਲੈਨਫੀਲਡ ਵਲੋਂ ਅਪਣੀਆਂ ਸਜ਼ਾਵਾਂ ਖ਼ਿਲਾਫ਼ ਅਪੀਲ ਪਾਉਂਦੇ ਦਾਅਵਾ ਕੀਤਾ ਸੀ ਕਿ ਇਹ ਸਜ਼ਾਵਾਂ ਗ਼ੈਰ-ਸੁਰੱਖਿਅਤ ਸਨ।
ਅਪੀਲ ਅਦਾਲਤ ਦੇ ਜੱਜਾਂ ਨੇ ਇਹ ਅਪੀਲਾਂ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਚਿੱਤ ਸਜ਼ਾਵਾਂ ਮਿਲੀਆਂ ਸਨ। ਇਸੇ ਦੌਰਾਨ ਮੈਰੀ ਅਤੇ ਬੈਲ ਦੀਆਂ ਸਜ਼ਾਵਾਂ ਕਾਫ਼ੀ ਵੱਖ ਹੋਣ ਕਰ ਕੇ ਕਟੌਤੀ ਦੀ ਅਪੀਲ ਵੀ ਰੱਦ ਕਰ ਦਿਤੀ ਗਈ। ਇਸ ਫ਼ੈਸਲੇ 'ਤੇ ਪੀੜਤ ਪਰਵਾਰ ਨੇ ਤਸੱਲੀ ਦਾ ਇਜ਼ਹਾਰ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement