
ਪਹਿਲਾਂ ਹੀ ਪੰਜ ਅਤਿਵਾਦੀ ਫੰਡਿੰਗ ਮਾਮਲਿਆਂ ਵਿੱਚ ਸੁਣਾਈ ਜਾ ਚੁੱਕੀ ਹੈ 36 ਸਾਲ ਦੀ ਸਜ਼ਾ
ਲਾਹੌਰ : ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਦੋ ਹੋਰ ਅਤਿਵਾਦੀ ਮਾਮਲਿਆਂ 'ਚ 31 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ। ਹਾਫਿਜ਼ ਸਈਦ ਨੂੰ ਹੈ। ਦੱਸਿਆ ਜਾਂਦਾ ਹੈ ਕਿ ਹਾਫਿਜ਼ ਇਸ ਸਮੇਂ ਟੈਰਰ ਫੰਡਿੰਗ ਦੇ ਮਾਮਲਿਆਂ 'ਚ ਕੋਟ ਲਖਪਤ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ।
Hafiz Saeed
ਦੱਸਿਆ ਜਾਂਦਾ ਹੈ ਕਿ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦੀ ਅਗਵਾਈ ਵਾਲੀ ਲਸ਼ਕਰ-ਏ-ਤੋਇਬਾ 2008 ਦੇ ਮੁੰਬਈ ਹਮਲੇ ਲਈ ਜ਼ਿੰਮੇਵਾਰ ਸੀ। ਇਸ ਹਮਲੇ ਵਿਚ ਛੇ ਅਮਰੀਕੀ ਨਾਗਰਿਕਾਂ ਦੇ ਨਾਲ 166 ਲੋਕ ਮਾਰੇ ਗਏ ਸਨ। ਸੰਯੁਕਤ ਰਾਸ਼ਟਰ ਨੇ ਸਈਦ ਨੂੰ ਆਲਮੀ ਅਤਿਵਾਦੀ ਐਲਾਨ ਕੀਤਾ ਸੀ। ਅਮਰੀਕਾ ਨੇ ਉਸ 'ਤੇ 10 ਮਿਲੀਅਨ ਡਾਲਰ ਦਾ ਇਨਾਮ ਵੀ ਐਲਾਨਿਆ ਹੈ।
Hafiz Saeed
ਉਸ ਨੂੰ 17 ਜੁਲਾਈ 2019 ਨੂੰ ਅਤਿਵਾਦੀ ਫੰਡਿੰਗ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹਾਫਿਜ਼ ਸਈਦ ਨੂੰ ਅਤਿਵਾਦ ਰੋਕੂ ਅਦਾਲਤ ਨੇ ਫਰਵਰੀ 2020 ਵਿੱਚ ਅਤਿਵਾਦੀ ਫੰਡਿੰਗ ਦੇ ਦੋ ਮਾਮਲਿਆਂ ਵਿੱਚ 11 ਸਾਲ ਦੀ ਸਜ਼ਾ ਸੁਣਾਈ ਸੀ।ਦੱਸਣਯੋਗ ਹੈ ਕਿ ਮੁੰਬਈ ਦੇ 26/11 ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਪੰਜਾਬ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਨਵੰਬਰ 2020 ਵਿੱਚ ਅਤਿਵਾਦੀ ਫੰਡਿੰਗ ਦੇ ਦੋ ਮਾਮਲਿਆਂ ਵਿੱਚ 10 ਸਾਲ ਦੀ ਸਜ਼ਾ ਸੁਣਾਈ ਹੈ।
Hafiz Saeed
ਇੰਨਾ ਹੀ ਨਹੀਂ, ਅਦਾਲਤ ਨੇ ਸਈਦ ਦੀ ਜਾਇਦਾਦ ਨੂੰ ਜ਼ਬਤ ਕਰਨ ਅਤੇ 1.1 ਲੱਖ ਰੁਪਏ ਦੇ ਜੁਰਮਾਨੇ ਦਾ ਵੀ ਹੁਕਮ ਦਿੱਤਾ ਸੀ। ਇਸ ਮਾਮਲੇ ਵਿੱਚ ਸਈਦ ਦੇ ਦੋ ਸਾਥੀਆਂ ਜ਼ਫਰ ਇਕਬਾਲ ਅਤੇ ਯਾਹਿਆ ਮੁਜਾਹਿਦ ਨੂੰ 10.5 ਸਾਲ ਦੀ ਕੈਦ ਅਤੇ ਅਬਦੁਲ ਰਹਿਮਾਨ ਮੱਕੀ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ।