
ਇੰਦਰਜੀਤ ਦੇ ਪੁਰਖੇ ਖ਼ੈਬਰ ਤੋਂ ਪੇਸ਼ਾਵਰ ਆ ਕੇ ਵਸੇ ਹਨ
ਪਾਕਿਸਤਾਨ ਵਿਖੇ ਪੇਸ਼ਾਵਰ ਯੂਨੀਵਰਸਿਟੀ ਦਾ ਸਿੱਖ ਵਿਦਿਆਰਥੀ ਇੰਦਰਜੀਤ ਸਿੰਘ ਇਕਲੌਤਾ ਬੱਚਾ ਹੈ ਜੋ ਪਾਕਿਸਤਾਨ ਦੀ ਰਾਜਨੀਤੀ ਵਿਚ ਸਰਗਰਮ ਹੋਣਾ ਚਾਹੁੰਦਾ ਹੈ। ਇੰਦਰਜੀਤ ਦੇ ਪਿਤਾ ਨੇ ਕਿਹਾ ਕਿ ਜਿਵੇ ਮੁਸਲਮਾਨਾਂ ਨੂੰ ਮੱਕਾ ਹੈ ਓਵੇ ਸਿਖਾਂ ਲਈ ਪਾਕਿਸਤਾਨ ਹੈ। ਜ਼ਿਕਰਯੋਗ ਹੈ ਕਿ ਇੰਦਰਜੀਤ ਦੇ ਪੁਰਖੇ ਖ਼ੈਬਰ ਤੋਂ ਪੇਸ਼ਾਵਰ ਆ ਕੇ ਵਸੇ ਹਨ ਅਤੇ ਪੇਸ਼ਾਵਰ ਵਿਚ ਓਹਨਾ ਦੀ ਮੋਬਾਈਲਾਂ ਦੀ ਦੁਕਾਨ ਹੈ। ਇੰਦਰਜੀਤ ਨੇ ਦੱਸਿਆ ਕਿ ਖ਼ੈਬਰ ਪਖ਼ਤੂਨ ਇਲਾਕੇ ਦੇ ਬਹੁਤੇ ਸਿੱਖ ਬੱਚੇ ਅਜੇ ਵੀ ਵਪਾਰ ਨੂੰ ਹੀ ਮੁੱਖ ਕਿੱਤੇ ਵਜੋਂ ਅਪਣਾਉਂਦੇ ਹਨ ਅਤੇ ਉਚੇਰੀ ਸਿੱਖਿਆ ਪ੍ਰਾਪਤ ਕਰਣ ਵੱਲ ਨਹੀਂ ਜਾਂਦੇ। ਹਾਲਾਂਕਿ ਸਾਰੇ ਬੱਚੇ ਇੰਦਰਜੀਤ ਵਾਂਗ ਖੁਸ਼ਕਿਸਮਤ ਵੀ ਨਹੀਂ ਹੁੰਦੇ, ਬਹੁਤਿਆਂ ਨੂੰ ਵਿਦਿਅਕ ਅਦਾਰਿਆਂ ਵਿਚ ਪਰੇਸ਼ਾਨੀ ਵੀ ਝੱਲਣੀ ਪੈਂਦੀ ਹੈ।
ਸੰਤੋਖ ਸਿੰਘ ਨਾਮ ਦੇ ਵਿਦਿਆਰਥੀ ਨੂੰ ਯੂਨੀਵਰਸਿਟੀ ਛੱਡਣੀ ਪਈ ਕਿਓਂਕਿ ਇਸਲਾਮੀਅਤ ਦੇ ਪਰਚੇ ਵਿੱਚੋ ਉਸਨੇ ਚੰਗੇ ਅੰਕ ਪ੍ਰਾਪਤ ਕੀਤੇ ਸਨ ਅਤੇ ਇਸੇ ਵਜਹਿ ਕਰਕੇ ਸੰਤੋਖ ਸਿੰਘ ਦਾ ਪ੍ਰੋਫੈਸਰ ਉਸਦਾ ਧਰਮ ਪਰਿਵਰਤਨ ਕਰਵਾਉਣਾ ਚਾਹੁੰਦਾ ਸੀ।
ਗੁਰਪਾਲ ਸਿੰਘ ਸਿੱਖ ਵਿਦਿਆਰਥੀਆਂ ਲਈ ਪੇਸ਼ਾਵਰ ਵਿਖੇ ਸਕੂਲ ਚਲਾਉਂਦੇ ਹਨ ਅਤੇ ਉਨ੍ਹਾਂ ਦੱਸਿਆ ਕਿ ਸਿੱਖ ਬੱਚਿਆਂ ਨਾਲ ਹੋਣ ਵਾਲੇ ਵਿਤਕਰੇ ਕਾਰਣ ਹੀ ਬਹੁਤੇ ਸਿੱਖ ਬੱਚੇ ਪੜ੍ਹਾਈ ਨਾਲੋਂ ਵਪਾਰ ਨੂੰ ਚੁਣਨਾ ਠੀਕ ਸਮਝਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੇਸ਼ਾਵਰ ਦੇ 1200 ਸਿੱਖ ਪਰਿਵਾਰਾਂ ਵਿੱਚੋ 550 ਪੰਜਾਬ ਵਿਚ ਵਸ ਚੁੱਕੇ ਹਨ ਕਿਉਂਕਿ ਕਬਾਇਲੀ ਇਲਾਕਿਆਂ ਵਿਚ ਪੜਾਈ ਦੇ ਮੌਕੇ ਘੱਟ ਹਨ। ਗੁਰਪਾਲ ਨੇ ਇੰਦਰਜੀਤ ਨੂੰ ਡਿਗਰੀ ਮਿਲਣ ਤੇ ਵਧਾਈ ਦਿਤੀ ਅਤੇ ਭਰੋਸਾ ਜਤਾਇਆ ਕਿ ਹੁਣ ਹੋਰ ਵੀ ਸਿੱਖ ਬਚੇ ਅੱਗੇ ਆਉਣਗੇ।