
ਇਹ ਘਟਨਾ ਸਰਕਾਰੀ ਹਾਊਸਿੰਗ ਐਂਡ ਡਿਵੈਲਪਮੈਂਟ ਬੋਰਡ (ਐਚਡੀਬੀ) ਦੇ ਆਗਾਮੀ ਹਾਊਸਿੰਗ ਪ੍ਰਾਜੈਕਟ ਵਿਚ ਵਾਪਰੀ ਹੈ।
ਸਿੰਗਾਪੁਰ: ਉਸਾਰੀ ਅਧੀਨ ਰਿਹਾਇਸ਼ੀ ਪ੍ਰਾਜੈਕਟ ਵਿਚ ਫੋਰਕਲਿਫਟ ਦੀ ਲਪੇਟ ’ਚ ਆਉਣ ਨਾਲ ਇਕ 35 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। 'ਦ ਸਟਰੇਟਸ ਟਾਈਮਜ਼' ਦੀ ਖ਼ਬਰ ਮੁਤਾਬਕ ਇਹ ਘਟਨਾ ਵੀਰਵਾਰ ਨੂੰ ਵਾਪਰੀ ਜਦੋਂ ਇਕ ਭਾਰਤੀ ਕਰਮਚਾਰੀ ਫੋਰਕਲਿਫਟ ਦੇ ਪਿੱਛੇ ਖੜ੍ਹਾ ਸੀ ਅਤੇ ਉਹ ਬਿਜਲੀ ਦੀ ਤਾਰ ਨੂੰ ਬੀਮ ਨਾਲ ਬੰਨ੍ਹ ਰਿਹਾ ਸੀ, ਇਸੇ ਦੌਰਾਨ ਫੋਰਕਲਿਫਟ ਅਚਾਨਕ ਪਿੱਛੇ ਵੱਲ ਨੂੰ ਜਾਣ ਲੱਗਿਆ।
ਮਨੁੱਖੀ ਸ਼ਕਤੀ ਮੰਤਰਾਲੇ ਨੇ ਕਿਹਾ ਕਿ ਇਹ ਘਟਨਾ ਸਰਕਾਰੀ ਹਾਊਸਿੰਗ ਐਂਡ ਡਿਵੈਲਪਮੈਂਟ ਬੋਰਡ (ਐਚਡੀਬੀ) ਦੇ ਆਗਾਮੀ ਹਾਊਸਿੰਗ ਪ੍ਰਾਜੈਕਟ ਵਿਚ ਵਾਪਰੀ ਹੈ। ਹਾਦਸਾ ਸਵੇਰੇ 10 ਵਜੇ ਦੇ ਕਰੀਬ ਵਾਪਰਿਆ ਅਤੇ ਵਰਕਰ ਫੋਰਕਲਿਫਟ ਅਤੇ ਬੀਮ ਵਿਚਕਾਰ ਦੱਬ ਗਿਆ। ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਬਾਅਦ 'ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਉਹ ਮੁੱਖ ਠੇਕੇਦਾਰ ਟੀਮਬਿਲਡ ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ ਨਾਲ ਕੰਮ ਕਰਦਾ ਸੀ। HDB ਨੇ ਕਿਹਾ ਕਿ ਉਹ ਜਾਂਚ ਵਿਚ ਸਹਾਇਤਾ ਕਰਨ ਲਈ ਟੀਮਬਿਲਡ ਨਾਲ ਮਿਲ ਕੇ ਕੰਮ ਕਰੇਗਾ। ਇਕ ਬੁਲਾਰੇ ਨੇ ਕਿਹਾ, " HDB ਲਈ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।" ਉਹਨਾਂ ਕਿਹਾ ਕਿ ਅਸੀਂ ਮ੍ਰਿਤਕਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਾਂ ਅਤੇ ਠੇਕੇਦਾਰ ਦੇ ਨਾਲ ਮਿਲ ਕੇ ਉਹਨਾਂ ਦੀ ਸਹਾਇਤਾਂ ਕਰਾਂਗੇ।