Canada Stolen Gold: ਭਾਰਤ 'ਚ ਹੋ ਸਕਦਾ ਹੈ ਕੈਨੇਡਾ ਤੋਂ ਚੋਰੀ ਹੋਇਆ 184 ਕਰੋੜ ਦਾ ਸੋਨਾ! ਜਾਂਚ 'ਚ ਕੀ-ਕੀ ਆਇਆ ਸਾਹਮਣੇ?
Published : Jul 8, 2024, 12:25 pm IST
Updated : Jul 8, 2024, 12:25 pm IST
SHARE ARTICLE
Canada Stolen gold bars may be in India News in punjabi
Canada Stolen gold bars may be in India News in punjabi

Canada Stolen Gold: ਦੋਸ਼ੀਆਂ ਨੇ ਪਿਛਲੇ ਸਾਲ ਟੋਰਾਂਟੋ ਦੇ ਪੀਅਰਸਨ ਏਅਰਪੋਰਟ 'ਤੇ ਵਾਰਦਾਤ ਨੂੰ ਅੰਜਾਮ ਦਿਤਾ ਸੀ

Canada Stolen gold bars may be in India News in punjabi : ਕੈਨੇਡਾ ਦੇ ਇਤਿਹਾਸ ਵਿਚ ਸੋਨੇ ਦੀ ਚੋਰੀ ਦੀ ਸਭ ਤੋਂ ਵੱਡੀ ਘਟਨਾ ਪਿਛਲੇ ਸਾਲ ਵਾਪਰੀ ਸੀ। ਪੁਲਿਸ ਅਜੇ ਤੱਕ ਸੋਨਾ ਬਰਾਮਦ ਨਹੀਂ ਕਰ ਸਕੀ ਹੈ। 9 ਦੋਸ਼ੀਆਂ ਖਿਲਾਫ ਸੋਨਾ ਚੋਰੀ ਦੇ ਦੋਸ਼ ਲਗਾਏ ਗਏ ਸਨ। ਦੋਸ਼ੀਆਂ ਨੇ 17 ਅਪ੍ਰੈਲ ਨੂੰ ਟੋਰਾਂਟੋ ਦੇ ਪੀਅਰਸਨ ਏਅਰਪੋਰਟ 'ਤੇ ਵਾਰਦਾਤ ਨੂੰ ਅੰਜਾਮ ਦਿਤਾ ਸੀ। ਏਅਰ ਕੈਨੇਡਾ ਕਾਰਗੋ ਟਰਮੀਨਲ ਤੋਂ 6600 ਸੋਨੇ ਦੀਆਂ ਬਾਰਾਂ ਚੋਰੀ ਹੋ ਗਈਆਂ। ਜੋ ਅਜੇ ਤੱਕ ਬਰਾਮਦ ਨਹੀਂ ਹੋ ਸਕਿਆ ਹੈ।

ਇਹ ਵੀ ਪੜ੍ਹੋ: Petrol Diesel Price: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ, ਜਾਣੋ ਤਾਜ਼ਾ ਰੇਟ

ਇਹ ਜਾਣਕਾਰੀ ਪੁਲਿਸ ਸੇਵਾ ਬੋਰਡ ਦੀ 21 ਜੂਨ ਨੂੰ ਹੋਈ ਮੀਟਿੰਗ ਦੌਰਾਨ ਦਿੱਤੀ ਗਈ। ਜਿਸ ਦੇ ਵੇਰਵੇ ਹੁਣ ਕੈਨੇਡੀਅਨ ਮੀਡੀਆ ਨੇ ਵੀ ਜਾਰੀ ਕੀਤੇ ਹਨ। ਇਹ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਮੰਨੀ ਜਾਂਦੀ ਹੈ। ਚੋਰੀ ਹੋਏ ਸੋਨੇ ਦੀ ਕੀਮਤ 30 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 184 ਕਰੋੜ ਰੁਪਏ) ਦੱਸੀ ਜਾਂਦੀ ਹੈ।

ਇਹ ਵੀ ਪੜ੍ਹੋ:  France Election Results : ਸੰਸਦੀ ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ, ਹੁਣ ਕੀ ਹੋਵੇਗਾ ਅੱਗੇ ?  

ਪੀਲ ਪੁਲਿਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਮੁਲਜ਼ਮਾਂ ਨੇ ਸੋਨਾ ਭਾਰਤ ਵਿੱਚ ਛੁਪਾ ਕੇ ਰੱਖਿਆ ਹੋ ਸਕਦਾ ਹੈ। ਪੀਲ ਰੀਜਨਲ ਪੁਲਿਸ ਚੀਫ਼ ਇਨਵੈਸਟੀਗੇਟਰ ਡਿਟੈਕਟਿਵ ਸਾਰਜੈਂਟ ਮਾਈਕ ਮੈਵਿਟੀ ਨੇ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ। ਉਸ ਨੇ ਖਦਸ਼ਾ ਜ਼ਾਹਰ ਕੀਤਾ ਕਿ ਮੁਲਜ਼ਮ ਉਨ੍ਹਾਂ ਦੇਸ਼ਾਂ ਵਿਚ ਸੋਨਾ ਛੁਪਾ ਸਕਦੇ ਹਨ ਜਿੱਥੇ ਸੋਨੇ ਦੀ ਬਹੁਤਾਤ ਹੈ। ਉਸ ਨੇ ਭਾਰਤ ਅਤੇ ਦੁਬਈ ਵੱਲ ਇਸ਼ਾਰਾ ਕੀਤਾ। ਮਾਵੀਟੀ ਨੇ ਕਿਹਾ ਕਿ ਸੀਰੀਅਲ ਨੰਬਰਾਂ ਵਾਲਾ ਸੋਨਾ ਇਨ੍ਹਾਂ ਦੇਸ਼ਾਂ ਵਿੱਚ ਲਿਜਾਇਆ ਜਾ ਸਕਦਾ ਹੈ। ਜਿੱਥੇ ਖਰੀਦਦਾਰਾਂ ਦੀ ਕੋਈ ਕਮੀ ਨਹੀਂ ਹੈ। ਉੱਥੇ ਪੈਸੇ ਦੇ ਕੇ ਇਸ ਨੂੰ ਆਸਾਨੀ ਨਾਲ ਪਿਘਲਾਇਆ ਜਾ ਸਕਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Canada Stolen gold bars may be in India News in punjabi , stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement