Indonesia : ਸੋਨੇ ਦੀ ਗੈਰ-ਕਾਨੂੰਨੀ ਖਾਣ ’ਚ ਜ਼ਮੀਨ ਖਿਸਕਣ ਕਾਰਨ 11 ਦੀ ਮੌਤ , 20 ਲੋਕ ਲਾਪਤਾ
Published : Jul 8, 2024, 8:40 pm IST
Updated : Jul 8, 2024, 8:40 pm IST
SHARE ARTICLE
Indonesia landslide
Indonesia landslide

ਕਰੀਬ 33 ਪਿੰਡ ਵਾਸੀ ਐਤਵਾਰ ਨੂੰ ਸੂਬੇ ਦੇ ਦੂਰ-ਦੁਰਾਡੇ ਬੋਨ ਬੋਲਾਂਗੋ ਵਿਚ ਇਕ ਛੋਟੀ ਜਿਹੀ ਰਵਾਇਤੀ ਸੋਨੇ ਦੀ ਖਾਨ ਵਿਚ ਇਕ ਖੱਡਾ ਪੁੱਟ ਰਹੇ ਸਨ

Indonesia : ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ’ਤੇ ਭਾਰੀ ਮੀਂਹ ਕਾਰਨ ਇਕ ਗੈਰ-ਕਾਨੂੰਨੀ ਸੋਨੇ ਦੀ ਖਾਣ ’ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ ।

ਗੋਰੋਂਤਾਲੋ ਸੂਬੇ ਦੀ ਖੋਜ ਅਤੇ ਬਚਾਅ ਏਜੰਸੀ ਦੇ ਬੁਲਾਰੇ ਅਫੀਫੁਦੀਨ ਇਲਾਹੁਦੇ ਨੇ ਦਸਿਆ ਕਿ ਕਰੀਬ 33 ਪਿੰਡ ਵਾਸੀ ਐਤਵਾਰ ਨੂੰ ਸੂਬੇ ਦੇ ਦੂਰ-ਦੁਰਾਡੇ ਬੋਨ ਬੋਲਾਂਗੋ ਵਿਚ ਇਕ ਛੋਟੀ ਜਿਹੀ ਰਵਾਇਤੀ ਸੋਨੇ ਦੀ ਖਾਨ ਵਿਚ ਇਕ ਖੱਡਾ ਪੁੱਟ ਰਹੇ ਸਨ, ਜਦੋਂ ਆਲੇ-ਦੁਆਲੇ ਦੀਆਂ ਪਹਾੜੀਆਂ ਤੋਂ ਕਈ ਟਨ ਮਿੱਟੀ ਡਿੱਗ ਗਈ ਅਤੇ ਉਨ੍ਹਾਂ ਨੂੰ ਦੱਬ ਦਿਤਾ ਗਿਆ।

ਉਨ੍ਹਾਂ ਦਸਿਆ ਕਿ ਬਚਾਅ ਕਰਮਚਾਰੀਆਂ ਨੇ ਐਤਵਾਰ ਨੂੰ ਦੋ ਜ਼ਖਮੀਆਂ ਨੂੰ ਬਚਾਇਆ ਅਤੇ ਸੋਮਵਾਰ ਤਕ 11 ਲਾਸ਼ਾਂ ਬਰਾਮਦ ਕੀਤੀਆਂ। ਉਹ ਅਜੇ ਵੀ 20 ਹੋਰ ਲੋਕਾਂ ਦੀ ਭਾਲ ਕਰ ਰਹੇ ਹਨ ਜੋ ਲਾਪਤਾ ਦੱਸੇ ਜਾ ਰਹੇ ਹਨ।

ਇੰਡੋਨੇਸ਼ੀਆ ਵਿਚ ਗੈਰ-ਕਾਨੂੰਨੀ ਮਾਈਨਿੰਗ ਵੱਡੇ ਪੱਧਰ ’ਤੇ ਹੋ ਰਹੀ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਰੋਜ਼ੀ-ਰੋਟੀ ਮਿਲ ਰਹੀ ਹੈ। ਇਹ ਲੋਕ ਗੰਭੀਰ ਸੱਟ ਜਾਂ ਮੌਤ ਦੇ ਉੱਚ ਜੋਖਮ ਵਾਲੀਆਂ ਸਥਿਤੀਆਂ ’ਚ ਕੰਮ ਕਰਦੇ ਹਨ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement