ਪਾਕਿ ਮਹਿਲਾ ਗਰੁੱਪ ‘ਹਰਸਖੀਆਂ’ ਨੇ ਗਾਈ ਬਾਬੇ ਨਾਨਕ ਦੀ ਆਰਤੀ
Published : Oct 8, 2019, 1:43 pm IST
Updated : Oct 9, 2019, 10:41 am IST
SHARE ARTICLE
All-women group rises in tribute to Guru Nanak
All-women group rises in tribute to Guru Nanak

ਹਾਲ ਹੀ ਵਿਚ ਗੁਰੂ ਨਾਨਕ ਦੇਵ ਜੀ ਦੀ ਆਰਤੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਲਾਹੌਰ: ਹਾਲ ਹੀ ਵਿਚ ਗੁਰੂ ਨਾਨਕ ਦੇਵ ਜੀ ਦੀ ਆਰਤੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਚਾਰ ਔਰਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰਤੀ ਗਾਉਂਦੀਆਂ ਦਿਖਾਈ ਦੇ ਰਹੀਆਂ ਹਨ। ਹਰਸਖੀਆਂ ਦੇ ਨਾਂਅ ਨਾਲ ਜਾਣੇ ਜਾਣ ਵਾਲੇ ਲਾਹੌਰ ਦੇ ਇਸ ਬੈਂਡ ਵਿਚ ਜ਼ੈਨਬ ਜੱਵਾਦ, ਸਲੀਮਾ ਜੱਵਾਦ, ਇਸਮਿਤ ਜੱਵਾਦ ਅਤੇ ਉਹਨਾਂ ਦੀ ਮਾਂ ਬੀਨਾ ਜੱਵਾਦ ਹੈ।

All-women group rises in tribute to Guru NanakAll-women group rises in tribute to Guru Nanak

ਜ਼ੈਨਬ ਦਾ ਕਹਿਣਾ ਹੈ ਕਿ ‘‘ਉਨ੍ਹਾਂ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਰਤੀ ਗਾਉਣ ਦਾ ਸੁਝਾਅ ਆਇਆ ਸੀ ਜੋ ਹਰ ਨਾਨਕ ਨਾਮ ਲੇਵਾ ਸੰਗਤ ਲਈ ਬਹੁਤ ਵੱਡੀ ਗੱਲ ਹੈ ਅਸੀਂ ਵੀ ਬਾਬੇ ਨਾਨਕ ਦੇ  550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਝ ਕਰਨਾ ਚਾਹੁੰਦੇ ਸੀ, ਇਸ ਦੇ ਲਈ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਵਧੀਆ ਕੋਈ ਹੋਰ ਮੌਕਾ ਨਹੀਂ ਸੀ।’। ਉਹਨਾਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਦੀ ਕਲਪਨਾ ਪੰਜਾਬੀ ਕਵੀ ਅਮਰਜੀਤ ਚੰਦਨ ਅਤੇ ਮਦਨ ਗੋਪਾਲ ਵੱਲੋਂ ਕੀਤੀ ਗਈ ਸੀ। ਉਹਨਾਂ ਕਿਹਾ ‘ਬਹੁਤ ਸਾਰੇ ਗਾਇਕਾਂ ਨੇ ਆਰਤੀ ਤਿਆਰ ਕਰਨ ਅਤੇ ਗਾਉਣ ਲਈ ਵਚਨ ਕੀਤੇ ਪਰ ਮੇਰੇ ਖਿਆਲ ਵਿਚ ਅਸੀਂ ਇਸ ਨੂੰ ਗਾਉਣ ਵਾਲੇ ਪਹਿਲੇ ਵਿਅਕਤੀ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬਹੁਤ ਖੋਜ ਤੋਂ ਬਾਅਦ ਇਸ ਨੂੰ ਕੰਪੋਜ਼ ਕੀਤਾ ਹੈ।

ਜ਼ੈਨਬ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਈਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਆਰਤੀ ਨੂੰ ਗਾਇਆ ਗਿਆ ਹੈ। ਉਹਨਾਂ ਕਿਹਾ ਕਿ ਬਾਕੀਆਂ ਨੇ ਆਰਤੀ ਨੂੰ ਧਨਾਸਰੀ ਰਾਗ ਵਿਚ ਗਾਇਆ ਹੈ ਪਰ ਉਹ ਕੁਝ ਵੱਖਰਾ ਕਰਨਾ ਚਾਹੁੰਦੀ ਸੀ ਇਸ ਲਈ ਉਹਨਾਂ ਨੇ ਆਰਤੀ ਨੂੰ ਰਾਗ ਪਾਹਰੀ ਵਿਚ ਕੰਪੋਜ਼ ਕੀਤਾ। ਇਸ ਤੋਂ ਪਹਿਲਾਂ ਵੀ ਇਸ ਬੈਂਡ ਵੱਲੋਂ ਗਾਇਆ ਗਿਆ ਹੀਰ ਵਾਰਿਸ ਸ਼ਾਹ ਦਾ ਕਿੱਸਾ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਇਆ ਸੀ। ਅਪਣੇ ਬੈਂਡ ਬਾਰੇ ਜਾਣਕਾਰੀ ਦਿੰਦੇ ਹੋਏ ਜ਼ੈਨਬ ਨੇ ਦੱਸਿਆ ਕਿ ਉਹਨਾਂ ਨੇ ਅਪਣੇ ਬੈਂਡ ਦਾ ਨਾਂਅ ਹਰਸਖੀਆਂ ਰੱਖਿਆ ਹੈ। ਉਹਨਾਂ ਨੇ ਵਿਆਹਾਂ ਅਤੇ ਹੋਰ ਕਈ ਮੌਕਿਆਂ ‘ਤੇ ਗਾਉਣਾ ਸ਼ੁਰੂ ਕੀਤਾ। ਉਹਨਾਂ ਦੇ ਉਸਤਾਦ ਰਿਆਜ਼ ਅਲੀ ਕਾਦਿਰ ਹਨ।

ਇਸ ਤੋਂ ਬਾਅਦ ਉਹਨਾਂ ਨੂੰ ਦੋਸਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਵੀ ਬੁਲਾਇਆ ਜਾਣ ਲੱਗਿਆ ਤਾਂ ਉਹਨਾਂ ਨੇ ਸੋਚਿਆ ਕਿ ‘ਜੇਕਰ ਅਸੀਂ  ਇੰਨਾ ਗਾ ਰਹੇ ਹਾਂ ਤਾਂ ਸਾਨੂੰ ਇਕ ਬੈਂਡ ਬਣਾਉਣਾ ਚਾਹੀਦਾ ਹੈ। ਪਹਿਲਾਂ ਅਸੀਂ ਬੈਂਡ ਦਾ ਨਾਂਅ ਸਖੀਆਂ ਰੱਖਿਆ ਪਰ ਜਦੋਂ ‘ਹਰਸੁੱਖ’ (ਕਲਾ ਅਤੇ ਵਿਦਿਅਕ ਗਤੀਵਿਧੀਆਂ ਦਾ ਸਭਿਆਚਾਰਕ ਕੇਂਦਰ ਜਿਸ ਵਿਚ ਜੱਵਾਦ ਪਰਿਵਾਰ ਵੀ ਹੈ) ਆਏ ਤਾਂ ਅਸੀਂ ਇਸ ਦਾ ਨਾਂਅ ਬਦਲ ਕੇ ਹਰਸਖੀਆਂ ਰੱਖ ਦਿੱਤਾ’।

ਬੈਂਡ ਨੇ ਗੁਰੂ ਨਾਨਕ ਦੇਵ ਜੀ ਦੇ ਇਕ ਹੋਰ ਸ਼ਬਦ ਨੂੰ ਗਾਇਆ ਹੈ, ਜਿਸ ਨੂੰ ਜਾਚਕ (Jaachak ) ਨਾਂਅ ਦਿੱਤਾ ਗਿਆ, ਜੈਨਬ ਨੇ ਆਖਿਆ ਉਨ੍ਹਾਂ ਨੇ ਇਸ ਸ਼ਬਦ ਨੂੰ ਭਾਈ ਗੁਲਾਮ ਮੁਹੰਮਦ ਚੰਦ ਨੂੰ ਸ਼ਰਧਾਂਜਲੀ ਵਜੋਂ ਸਮਰਪਿਤ ਕੀਤਾ ਹੈ। ਭਾਈ ਗੁਲਾਮ ਮੁਹੰਮਦ ਚੰਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਦੀ ਪਰੰਪਰਾ ਨਾਲ ਸਬੰਧਤ ਪਾਕਿਸਤਾਨ ਦੇ ਰਬਾਬੀਆਂ ਵਿਚੋਂ ਇਕ ਸਨ। ਉਹਨਾਂ ਕਿਹਾ ‘ਜਾਚਕ ਭਾਈ ਗੁਲਾਮ ਮੁਹੰਮਦ ਚੰਦ ਦੀ ਪੁਰਾਣੀ ਰਚਨਾ ਹੈ। ਅਸੀਂ ਇਸ ਨੂੰ ਬਹੁਤ ਸਾਲਾਂ ਤੋਂ ਸਿੱਖਿਆ ਹੈ’।

Image result for All-woman group sings Guru Nanak’s compositionAll-woman group sings Guru Nanak’s composition

ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕੰਟੈਂਟ ਬਾਬੇ ਨਾਨਕ ਤੱਕ ਸੀਮਤ ਨਹੀਂ ਹੈ। ਉਹ ਵਿਆਹ ਦੇ ਗਾਣੇ, ਬੁੱਲੇ ਸ਼ਾਹ ਅਤੇ ਹੋਰ ਰਚਨਾਵਾਂ ਨੂੰ ਵੀ ਗਾਉਂਦੇ ਹਨ। ਅਪਣੇ ਸੰਗੀਤ ਦੇ ਸਫ਼ਰ ਦੀ ਸ਼ੁਰੂਆਤ ਬਾਰੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਉਸਤਾਦ ਰਿਆਜ਼ ਲਈ ਕਾਦਿਰ ਨੇ ਸਭ ਤੋਂ ਪਹਿਲਾਂ ਕਾਫ਼ੀ ਸਿਖਾਇਆ। ਇਸ ਤੋਂ ਬਾਅਦ ਉਹਨਾਂ ਨੇ ਉਸਤਾਦ ਨਸੀਰੂਦੀਨ ਸਾਮੀ ਸਾਹਿਬ ਤੋਂ ਸਿੱਖਿਆ ਜਿਨ੍ਹਾਂ ਨੇ ਉਹਨਾਂ ਖਿਆਲ ਗਾਇਨ ਦੀ ਸਿਖਲਾਈ ਦਿੱਤੀ। ਭਾਈ ਚੰਦ ਤੋਂ ਉਹਨਾਂ ਨੇ ਨਾ ਸਿਰਫ ਰਬਾਬੀ ਪਰੰਪਰਾ ਸਿੱਖੀ, ਬਲਕਿ ਥੁਮਰੀ ਅਤੇ ਗ਼ਜ਼ਲਾਂ ਦੀ ਵੀ ਸਿੱਖਿਆ ਪ੍ਰਾਪਤ ਕੀਤੀ।

ਜ਼ੈਨਬ ਦੀ ਮਾਂ ਬੀਨਾ ਵੀ ਇਸ ਬੈਂਡ ਦਾ ਹਿੱਸਾ ਹੈ। ਗਾਣਾ ਸਿੱਖਣ ਤੋਂ ਪਹਿਲਾਂ ਬੀਨਾ ਨੇ ਕੱਥਕ ਨਾਚ ਸਿੱਖਿਆ ਸੀ। ਉਹਨਾਂ ਨੇ ਮਹਾਰਾਜਾ ਗੁਲਾਮ ਹੂਸੈਨ ਤੋਂ ਕੱਥਕ ਸਿੱਖਿਆ ਸੀ। ਇਸ ਬੈਂਡ ਦੀ ਤੀਜੀ ਮੈਂਬਰ ਸਲੀਮਾ ਹੈ। ਪੇਸ਼ੇ ਵਜੋਂ ਜ਼ੈਨਬ ਇਕ ਅਧਿਆਪਕ ਹੈ ਅਤੇ ਸਲੀਮਾ ਇਕ ਵਕੀਲ ਹੈ। ਸਲੀਮਾ ਦਾ ਕਹਿਣਾ ਹੈ ਕਿ ਉਹਨਾਂ ਨੇ 2010 ਵਿਚ ਇਸ ਗਰੁੱਪ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਨੇ ਆਰਿਫ ਲੋਹਾਰ ਨਾਲ ਇਕ ਗਾਣਾ ਵੀ ਰਿਕਾਰਡ ਕੀਤਾ ਸੀ।

All-women group rises in tribute to Guru NanakAll-women group rises in tribute to Guru Nanak

ਇਸ ਗਰੁੱਪ ਦੇ ਚੌਥੇ ਮੈਂਬਰ ਇਸਮਿਤ ਜੱਵਾਦ ਹਨ ਜੋ ਕਿ ਕਿੱਤੇ ਵਜੋਂ ਅਧਿਆਪਕ ਹਨ। ਹਰਸਖੀਆਂ ਅਪਣੇ ਗਾਇਨ ਵਿਚ ਘੱਟੋ ਘੱਟ ਸਾਜ਼ਾਂ ਦੀ ਵਰਤੋਂ ਕਰਦੇ ਹਨ ਉਹਨਾਂ ਦਾ ਸੰਗੀਤ ਜ਼ਿਆਦਾਤਰ ਸੁਰਾਂ ‘ਤੇ ਨਿਰਭਰ ਕਰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਅਪਣੇ ਪ੍ਰਦਰਸ਼ਨ ਲਈ ਭੁਗਤਾਨ ਨਹੀਂ ਕਰ ਰਹੇ। ਇਸ ਲਈ ਉਹ ਸੰਗੀਤਕਾਰ ਨੂੰ ਵੀ ਭੁਗਤਾਨ ਨਹੀਂ ਕਰ ਸਕਦੇ। ਬੈਂਡ ਅਪਣੇ ਸੰਗੀਤ ਨੂੰ ਪੇਸ਼ੇਵਰ ਪੱਧਰ ‘ਤੇ ਲਿਜਾਉਣ ਦੀ ਯੋਜਨਾ ਬਣਾ ਰਿਹਾ ਹੈ ਪਰ ਉਹਨਾਂ ਦੇ ਗਾਣੇ ਬਹੁਤ ਘੱਟ ਰਿਕਾਰਡ ਹੁੰਦੇ ਹਨ ਕਿਉਂਕਿ ਉਹ ਜ਼ਿਆਦਾਤਰ ਲਾਈਵ ਗਾਉਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement