
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਹੀ ਦੇਸ਼ ਵਿਚ ਬੁਰੀ ਤਰ੍ਹਾਂ ਫਸ ਗਏ ਹਨ।
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਹੀ ਦੇਸ਼ ਵਿਚ ਬੁਰੀ ਤਰ੍ਹਾਂ ਫਸ ਗਏ ਹਨ। ਅਪਣੇ ਦੇਸ਼ ਵਿਚ ਉਨ੍ਹਾਂ ਦਾ ਵਿਰੋਧ ਤੇਜ਼ ਹੋ ਗਿਆ ਹੈ। ਜਮੀਅਤ ਉਲੇਮਾ-ਏ-ਇਸਲਾਮ ਦੇ ਨੇਤਾ ਮੌਲਾਨਾ ਫਜ਼ਲੂਰ ਰਹਿਮਾਨ ਨੇ ਇਮਰਾਨ ਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਇਸਲਾਮਾਬਾਦ ਲਈ ਸੁਤੰਤਰ ਮਾਰਚ ਦੀ ਘੋਸ਼ਣਾ ਕੀਤੀ ਹੈ। ਮੌਲਾਨਾ ਫ਼ਜ਼ਲੂਰ ਰਹਿਮਾਨ ਨੇ ਧਮਕੀ ਦਿਤੀ ਕਿ ਜੇ ਉਨ੍ਹਾਂ ਦਾ ਮਾਰਚ ਰੋਕਿਆ ਗਿਆ ਤਾਂ ਉਹ ਪੂਰੇ ਪਾਕਿਸਤਾਨ ਨੂੰ ਜਾਮ ਕਰ ਦੇਣਗੇ।
ਇਸ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਪੇਸ਼ਾਵਰ ਵਿਚ ਉਲੇਮਾ ਦੀ ਇਕ ਕਾਨਫ਼ਰੰਸ ਵਿਚ ਮੌਲਾਨਾ ਫ਼ਜ਼ਲੂਰ ਰਹਿਮਾਨ ਨੇ ਕਿਹਾ ਸੀ ਕਿ ਪਾਕਿਸਤਾਨ ਦੀ ਆਰਥਿਕਤਾ ਡੋਲ ਰਹੀ ਹੈ। ਦੇਸ਼ ਦੇ ਅਯੋਗ ਸ਼ਾਸਕ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ 'ਤੇ ਦੇਸ਼ ਨੂੰ ਹੋਰ ਤਬਾਹੀ ਵੱਲ ਲੈ ਜਾ ਰਹੇ ਹਨ। ਮੌਲਾਨਾ ਨੇ ਕਿਹਾ ਸੀ ਕਿ ਮੇਰੀ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਇਮਰਾਨ ਸਰਕਾਰ ਦਾ ਤਖ਼ਤਾ ਪਲਟ ਨਹੀਂ ਕਰਦੇ।