ਰੂਸ ਦੇ ਕੇਰਚ ਪੁਲ 'ਤੇ ਹੋਇਆ ਜ਼ਬਰਦਸਤ ਧਮਾਕਾ, ਜੇਲੇਂਸਕੀ ਦੇ ਸਲਾਹਕਾਰ ਨੇ ਕਿਹਾ -'ਇਹ ਤਾਂ ਸ਼ੁਰੂਆਤ ਹੈ'
Published : Oct 8, 2022, 3:29 pm IST
Updated : Oct 8, 2022, 3:29 pm IST
SHARE ARTICLE
Massive explosion on Russia's Kerch bridge
Massive explosion on Russia's Kerch bridge

19 ਕਿਲੋਮੀਟਰ ਲੰਬੇ ਪੁਲ ਤੋਂ ਯੂਕਰੇਨ ਵਿੱਚ ਆਪਣੇ ਸੈਨਿਕਾਂ ਨੂੰ ਲੋੜੀਂਦੀਆਂ ਚੀਜ਼ਾਂ ਸਪਲਾਈ ਕਰਦਾ ਹੈ ਰੂਸ

ਕ੍ਰੀਮੀਆ : ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲਾ ਕੇਰਚ ਰੇਲਵੇ ਪੁਲ ਇੱਕ ਵੱਡੇ ਧਮਾਕੇ ਤੋਂ ਬਾਅਦ ਤਬਾਹ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਪੁਲ 'ਤੇ ਧਮਾਕਾ ਸ਼ਨੀਵਾਰ ਸਵੇਰੇ 6 ਵਜੇ ਇਕ ਮਾਲ ਗੱਡੀ ਦੇ ਫਿਊਲ ਟੈਂਕ 'ਚ ਅੱਗ ਲੱਗਣ ਤੋਂ ਬਾਅਦ ਹੋਇਆ। ਇਸ ਤੋਂ ਬਾਅਦ ਰੋਡਵੇਜ਼ ਪੁਲ ਦਾ ਇੱਕ ਹਿੱਸਾ ਵੀ ਨਦੀ ਵਿੱਚ ਡਿੱਗ ਗਿਆ। ਇਸ ਪੁਲ ਨੂੰ ਕ੍ਰੀਮੀਆ 'ਤੇ ਰੂਸ ਦੇ ਕਬਜ਼ੇ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ।

ਧਮਾਕੇ 'ਤੇ ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਸਲਾਹਕਾਰ ਮੁਖੀ ਮਾਈਖਾਈਲੋ ਪੋਡੋਲਿਆਕੀ ਨੇ ਟਵੀਟ ਕੀਤਾ ਅਤੇ ਕਿਹਾ - ਕ੍ਰੀਮੀਆ, ਪੁਲ ਸ਼ੁਰੂਆਤ ਹੈ। ਰੂਸ ਨੂੰ ਯੂਕਰੇਨ ਤੋਂ ਚੋਰੀ ਕੀਤੀ ਹਰ ਚੀਜ਼ ਵਾਪਸ ਕਰਨੀ ਪਵੇਗੀ। ਹਰ ਗੈਰ-ਕਾਨੂੰਨੀ ਚੀਜ਼ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਹਰ ਉਸ ਚੀਜ਼ ਨੂੰ ਖਾਰਜ ਕਰ ਦਿਤਾ ਜਾਵੇਗਾ ਜਿਸ 'ਤੇ ਰੂਸ ਦਾ ਕਬਜ਼ਾ ਹੈ। ਸਥਾਨਕ ਲੋਕਾਂ ਮੁਤਾਬਕ ਪੁਲ 'ਤੇ ਹੋਏ ਇਸ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ । ਪੁਲ 'ਚ ਧਮਾਕੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਵਾਇਰਲ ਹੋਈ ਹੈ। ਇਸ ਵਿੱਚ ਰੇਲ ਲਾਈਨਾਂ ਅਤੇ ਮਾਲ ਗੱਡੀਆਂ ਦੇ ਕਈ ਬਾਲਣ ਟੈਂਕਾਂ ਨੂੰ ਅੱਗ ਲੱਗਦੀ ਨਜ਼ਰ ਆ ਰਹੀ ਹੈ।

ਰੂਸ-ਯੂਕਰੇਨ ਜੰਗ ਵਿਚਕਾਰ ਕੇਰਚ ਪੁਲ ਦਾ ਨੁਕਸਾਨ ਰੂਸ ਲਈ ਵੱਡਾ ਝਟਕਾ ਹੈ। ਇਹ ਰੇਲਵੇ ਪੁਲ ਯੂਕਰੇਨ ਵਿੱਚ ਰੂਸੀ ਸੈਨਿਕਾਂ ਨੂੰ ਰਸਦ ਅਤੇ ਹੋਰ ਜ਼ਰੂਰੀ ਚੀਜ਼ਾਂ ਸਪਲਾਈ ਕਰਨ ਦਾ ਮੁੱਖ ਰਸਤਾ ਹੈ। ਕ੍ਰੀਮੀਆ ਵਿੱਚ ਰੂਸ ਦੇ ਕਬਜ਼ੇ ਵਾਲੇ ਖੇਤਰ ਵਿੱਚ ਰੂਸ ਦੇ ਮੁੱਖ ਸਲਾਹਕਾਰ ਓਲੇਗ ਕ੍ਰਿਊਚਕੋਵ ਨੇ ਕਿਹਾ - ਧਮਾਕਾ ਰੇਲਵੇ ਪੁਲ 'ਤੇ ਹੋਇਆ। ਮਾਲ ਗੱਡੀ ਦੇ ਇੱਕ ਹਿੱਸੇ ਨਾਲ ਟਕਰਾ ਗਿਆ ਸੀ। ਸ਼ਿਪਿੰਗ ਆਰਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਪੁਲ 'ਤੇ ਸੜਦਾ ਹੋਇਆ ਟਰੱਕ ਦਿਖਾਈ ਦੇ ਰਿਹਾ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਟਰੱਕ 'ਚ ਅੱਗ ਧਮਾਕੇ ਕਾਰਨ ਲੱਗੀ ਹੈ ਜਾਂ ਇਹ ਧਮਾਕਾ ਟਰੱਕ 'ਚ ਹੀ ਹੋਇਆ ਹੈ। ਬਚਾਅ ਟੀਮ ਪੁਲ ਦੀ ਮੁਰੰਮਤ ਅਤੇ ਅੱਗ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਪਹੁੰਚ ਗਈ ਹੈ।

ਧਮਾਕੇ 'ਤੇ ਸਾਬਕਾ ਆਸਟ੍ਰੇਲੀਆਈ ਜਨਰਲ ਅਤੇ ਯੁੱਧ ਨੀਤੀ ਵਿਸ਼ਲੇਸ਼ਕ ਮਿਕ ਰਿਆਨ ਨੇ ਕਿਹਾ - ਕੇਰਚ ਬ੍ਰਿਜ 'ਤੇ ਧਮਾਕੇ ਦੇ ਤਰੀਕੇ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ। ਇਹ ਰਾਸ਼ਟਰਪਤੀ ਪੁਤਿਨ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਉਸ ਦੇ ਚਿਹਰੇ 'ਤੇ ਮੁੱਕਾ ਮਾਰਨ ਵਰਗਾ ਹੈ। ਰਿਆਨ ਮੁਤਾਬਕ ਇਸ ਤਰ੍ਹਾਂ ਦਾ ਧਮਾਕਾ ਕਰਨ ਲਈ ਵੱਡੀ ਮਾਤਰਾ 'ਚ ਵਿਸਫੋਟਕ ਅਤੇ ਚੰਗੀ ਯੋਜਨਾ ਦੀ ਲੋੜ ਹੁੰਦੀ ਹੈ। ਇੱਕ ਸਿਪਾਹੀ ਲਈ ਇੰਨੀ ਵੱਡੀ ਮਾਤਰਾ ਵਿੱਚ ਵਿਸਫੋਟਕ ਲੈ ਕੇ ਜਾਣਾ ਮੁਸ਼ਕਲ ਹੈ।

ਹਾਲਾਂਕਿ, ਅਜਿਹਾ ਧਮਾਕਾ ਵਿਸਫੋਟਕਾਂ ਨਾਲ ਭਰੇ ਟਰੱਕ ਜਾਂ ਮਿਜ਼ਾਈਲ ਦੁਆਰਾ ਕੀਤਾ ਜਾ ਸਕਦਾ ਹੈ। ਰੂਸ ਅਜੇ ਵੀ ਮੇਲੀਟੋਪੋਲ ਰਾਹੀਂ ਪਾਣੀ ਰਾਹੀਂ ਆਪਣੀਆਂ ਫ਼ੌਜਾਂ ਲਈ ਰਸਦ ਸਪਲਾਈ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਕੇਰਚ ਬ੍ਰਿਜ 2014 ਵਿੱਚ ਕ੍ਰੀਮੀਆ ਦੇ ਰੂਸੀ ਕਬਜ਼ੇ ਤੋਂ ਬਾਅਦ ਬਣਾਇਆ ਗਿਆ ਸੀ। ਰੇਲਵੇ ਪੁਲ 'ਤੇ ਆਵਾਜਾਈ ਸ਼ੁਰੂ ਹੋਣ ਤੋਂ ਦੋ ਸਾਲ ਬਾਅਦ 19 ਕਿਲੋਮੀਟਰ ਲੰਬੇ ਸੜਕੀ ਪੁਲ ਨੂੰ 2018 ਵਿੱਚ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement