
ਇਸ ਅਹੁਦੇ 'ਤੇ ਕਾਬਜ਼ ਹੋਣ ਵਾਲੀ ਪਹਿਲੀ ਸਾਊਥ ਏਸ਼ੀਅਨ ਮਹਿਲਾ ਬਣੀ
ਵਾਸ਼ਿੰਗਟਨ: ਅਮਰੀਕਾ 'ਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਜਾਰੀ ਹੋ ਚੁੱਕੇ ਹਨ। ਇਸ ਵਾਰ ਡੈਮੋਕ੍ਰੇਟ ਜੋਅ ਬਾਇਡੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ ਨਵਾਂ ਇਤਿਹਾਸ ਰੱਚਿਆ ਹੈ। ਬਾਇਡੇਨ ਸੰਯੁਕਤ ਰਾਜ ਦਾ 46ਵਾਂ ਰਾਸ਼ਟਰਪਤੀ ਬਣ ਗਿਆ ਹੈ। ਉਸਦੀ ਜਿੱਤ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਵੋਟਾਂ ਤੋਂ ਤਿੰਨ ਦਿਨਾਂ ਬਾਅਦ ਹੋਇਆ। ਉੱਥੇ ਹੀ ਪਹਿਲੀ ਵਾਰ ਅਮਰੀਕਾ ਨੂੰ ਇਕ ਮਹਿਲਾ ਉਪ ਰਾਸ਼ਟਰਪਤੀ ਮਿਲੀ ਹੈ। ਅਮਰੀਕਾ 'ਚ ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਲਈ ਹੈ। ਦਰਅਸਲ ਜੋ ਬਾਈਡਨ ਨੇ ਅਗਸਤ ਵਿਚ ਕਮਲਾ ਦਾ ਨਾਮ ਉਪ ਰਾਸ਼ਟਰਪਤੀ ਅਹੁਦੇ ਲਈ ਸੁਝਾਇਆ ਸੀ।
ਜਾਣੋ ਕੌਣ ਹੈ ਕਮਲਾ ਹੈਰਿਸ
ਕਮਲਾ ਹੈਰਿਸ ਦੀ ਮਾਂ ਭਾਰਤੀ ਹੈ ਪਿਤਾ ਜਮੈਕਾਈ ਹੈ। ਉਹ ਅਮਰੀਕਾ 'ਚ ਉਪ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚਣ ਵਾਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਹੈ। ਹੈਰਿਸ ਦਾ ਜਨਮ 1964 'ਚ ਆਕਲੈਂਡ 'ਚ ਭਾਰਤੀ ਮਾਂ ਸ਼ਯਾਮਲਾ ਗੋਪਾਲਨ ਹੈਰਿਸ ਤੇ ਜਮੈਕਾਈ ਪਿਤਾ ਡੌਨਾਲਡ ਹੈਰਿਸ ਦੇ ਘਰ ਹੋਇਆ।
ਉਨ੍ਹਾਂ ਦੇ ਪਿਤਾ ਸਟੈਨਫੋਰਡ ਯੂਨੀਵਰਸਿਟੀ 'ਚ ਇਕਨੌਮਿਕਸ ਦੇ ਪ੍ਰੋਫੈਸਰ ਸਨ ਤੇ ਮਾਂ ਬ੍ਰੈਸਟ ਕੈਂਸਰ ਵਿਗਿਆਨੀ ਰਹੀ ਹੈ। ਕਮਲਾ ਹੈਰਿਸ ਦੀ ਮਾਂ ਨੇ ਆਪਣੇ ਪਤੀ ਤੋਂ ਤਲਾਕ ਮਗਰੋਂ ਇਕੱਲਿਆਂ ਹੀ ਕਮਲਾ ਨੂੰ ਪਾਲਿਆ। ਉਹ ਭਾਰਤੀ ਵਿਰਾਸਤ ਨਾਲ ਪਲੀ ਆਪਣੀ ਮਾਂ ਨਾਲ ਭਾਰਤ ਆਉਂਦੀ ਰਹੀ।
ਆਪਣੇ ਪਿਤਾ ਵਾਂਗ ਹੈਰਿਸ ਵੀ ਕਾਫੀ ਪੜੀ ਲਿਖੀ ਹੈ। ਉਹ 1998 'ਚ ਬ੍ਰਾਊਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਈ। ਇਸ ਤੋਂ ਬਾਅਦ ਉਨ੍ਹਾਂ ਕੈਲੇਫੋਰਨੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਤੇ ਫਿਰ ਸੈਨ ਫਰਾਂਸਿਸਕੋ ਡਿਸਟ੍ਰਿਕਟ ਅਟਾਰਨੀ ਆਫਿਸ ਜੁਆਇ ਕਰ ਲਿਆ। ਜਿੱਥੇ ਉਨ੍ਹਾਂ ਕਰੀਅਰ ਕ੍ਰਿਮੀਨਲ ਯੂਨਿਟ ਦੀ ਇੰਚਾਰਜ ਬਣਾਇਆ ਗਿਆ।
ਕਮਲਾ ਹੈਰਿਸ ਦਾ ਸਫਰ
--ਹੈਰਿਸ ਦਾ ਅਮਰੀਕਾ ਚ ਉਪ ਰਾਸ਼ਟਰਪਤੀ ਬਣਨ ਦਾ ਸਫਰ ਬੇਹੱਦ ਦਿਲਚਸਪ ਰਿਹਾ। ਉਨ੍ਹਾਂ ਨੂੰ ਸਭ ਤੋਂ ਪਹਿਲਾਂ 2003 'ਚ ਸੈਨ ਫਰਾਂਸਿਸਕੋ ਦੇ ਕਾਊਂਟੀ ਦੀ ਡਿਸਟ੍ਰਿਕਟ ਅਟਾਰਨੀ ਦੇ ਤੌਰ 'ਤੇ ਚੁਣਿਆ ਗਿਆ।
--ਇਸ ਤੋਂ ਬਾਅਦ ਉਹ ਕੈਲੇਫੋਰਨੀਆ ਦੀ ਅਟਾਰਨੀ ਜਨਰਲ ਬਣੀ। ਹੈਰਿਸ ਨੇ ਸਾਲ 2017 'ਚ ਕੈਲੇਫੋਰਨੀਆ ਤੋਂ ਸੰਯੁਕਤ ਰਾਜ ਸੈਨੇਟਰ ਦੇ ਤੌਰ 'ਤੇ ਸਹੁੰ ਚੁੱਕੀ ਸੀ। ਉਹ ਜਮਾਇਕਾ ਅਤੇ ਭਾਰਤ ਦੇ ਪਰਵਾਸੀਆਂ ਦੀ ਧੀ ਹੈ।
ਵ੍ਹਾਈਟ ਹਾਊਸ ਪਹੁੰਚਣ ਦੀ ਚਾਹ
ਪਿਛਲੇ ਸਾਲ ਓਕਲੈਂਡ, ਕੈਲੀਫ਼ੋਰਨੀਆ ਵਿੱਚ ਕਮਲਾ ਨੇ ਪਹਿਲੀ ਵਾਰ 20,000 ਲੋਕਾਂ ਦੇ ਸਾਹਮਣੇ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਸ਼ੁਰੂਆਤ ਵਿੱਚ ਚੰਗਾ ਹੁੰਗਾਰਾ ਮਿਲਿਆ ਪਰ ਉਹ ਆਪਣੀ ਮੁਹਿੰਮ ਵਿੱਚ ਸਪੱਸ਼ਟ ਤਰਕ ਪੂਰਨ ਬਿਆਨ ਦੇਣ ਵਿੱਚ ਅਸਫ਼ਲ ਰਹੇ। ਉਨ੍ਹਾਂ ਨੇ ਨੀਤੀ ਨਾਲ ਜੁੜੇ ਖ਼ੇਤਰਾਂ ਜਿਵੇਂ ਕਿ ਸਿਹਤ ਸੰਭਾਲ ਸੰਬੰਧੀ ਸਵਾਲਾਂ ਦੇ ਵੀ ਉਲਝੇ ਹੋਏ ਜੁਆਬ ਦਿੱਤੇ। ਉਹ ਆਪਣੀ ਉਮੀਦਵਾਰੀ ਲਈ ਪ੍ਰਮੁੱਖ ਵਜ੍ਹਾ ਦੱਸਣ ਵਿੱਚ ਵੀ ਨਾਕਾਮਯਾਬ ਰਹੇ। ਆਪਣੀਆਂ ਬਹਿਸਾਂ ਦੌਰਾਨ ਉਨ੍ਹਾਂ ਅਕਸਰ ਬਾਇਡਨ ਨੂੰ ਨਿਸ਼ਾਨੇ 'ਤੇ ਰੱਖਿਆ।