
ਉਹ ਸਾਲਾਨਾ 95,000 ਸ਼ਰਨਾਰਥੀਆਂ ਨੂੰ ਅਮਰੀਕਾ 'ਚ ਦਾਖਲ ਹੋਣ ਦੀ ਪ੍ਰਣਾਲੀ ਵੀ ਬਣਾਉਣਗੇ
ਵਾਸ਼ਿੰਗਟਨ: ਡੈਮੋਕ੍ਰੇਟ ਜੋਅ ਬਾਇਡੇਨ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ ਨਵਾਂ ਇਤਹਾਸ ਰੱਚਿਆ ਹੈ। ਬਾਇਡੇਨ ਸੰਯੁਕਤ ਰਾਜ ਦਾ 46ਵਾਂ ਰਾਸ਼ਟਰਪਤੀ ਬਣ ਗਿਆ ਹੈ। ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਹੁਣ ਲਗਪਗ 1 ਕਰੋੜ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਲਈ ਇੱਕ ਰੋਡਮੈਪ ਤਿਆਰ ਕਰਨਗੇ, ਜਿਨ੍ਹਾਂ ਵਿੱਚ 5 ਲੱਖ ਭਾਰਤੀ ਹਨ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ।
ਇਸ ਤੋਂ ਇਲਾਵਾ ਉਹ ਸਾਲਾਨਾ 95,000 ਸ਼ਰਨਾਰਥੀਆਂ ਨੂੰ ਅਮਰੀਕਾ 'ਚ ਦਾਖਲ ਹੋਣ ਦੀ ਪ੍ਰਣਾਲੀ ਵੀ ਬਣਾਉਣਗੇ। ਇਹ ਜਾਣਕਾਰੀ ਬਾਇਡੇਨ ਮੁਹਿੰਮ ਦੁਆਰਾ ਜਾਰੀ ਕੀਤੇ ਗਏ ਇੱਕ ਨੀਤੀ ਦਸਤਾਵੇਜ਼ ਵਿੱਚ ਦਿੱਤੀ ਗਈ ਹੈ।
ਜਾਣੋ ਕੀ ਕਿਹਾ ਗਿਆ ਨੀਤੀ ਦਸਤਾਵੇਜ਼ 'ਚ
ਦਸਤਾਵੇਜ਼ ਵਿਚ ਕਿਹਾ ਗਿਆ ਹੈ, 'ਬਾਇਡੇਨ ਜਲਦੀ ਹੀ ਕਾਂਗਰਸ 'ਚ ਇਮੀਗ੍ਰੇਸ਼ਨ ਸੁਧਾਰ ਕਾਨੂੰਨ ਪਾਸ ਕਰਨ 'ਤੇ ਕੰਮ ਸ਼ੁਰੂ ਕਰਨਗੇ, ਜਿਸ ਰਾਹੀਂ ਸਾਡੀ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਜਾਵੇਗਾ। ਇਸ ਦੇ ਤਹਿਤ ਕਰੀਬ ਪੰਜ ਲੱਖ ਤੋਂ ਵੱਧ ਭਾਰਤੀਆਂ ਸਣੇ 10 ਲੱਖ ਅਜਿਹੇ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਲਈ ਇੱਕ ਰੋਡਮੈਪ ਤਿਆਰ ਕੀਤਾ ਜਾਵੇਗਾ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ।
ਦਸਤਾਵੇਜ਼ ਦੇ ਅਨੁਸਾਰ, "ਉਹ ਅਮਰੀਕਾ ਵਿੱਚ ਸਾਲਾਨਾ 1,25,000 ਸ਼ਰਨਾਰਥੀਆਂ ਨੂੰ ਦਾਖਲ ਕਰਨ ਦਾ ਟੀਚਾ ਰੱਖਣਗੇ। ਇਸ ਤੋਂ ਇਲਾਵਾ ਉਹ ਸਾਲਾਨਾ ਘੱਟੋ ਘੱਟ 95,000 ਸ਼ਰਨਾਰਥੀ ਦੇਸ਼ 'ਚ ਦਾਖਲ ਹੋਣ ਲਈ ਕਾਂਗਰਸ ਨਾਲ ਕੰਮ ਕਰਨਗੇ।"