ਕੈਨੇਡਾ: ਸਿੱਖ ਨਸਲਕੁਸ਼ੀ ਦੇ ਰੋਸ ਵਜੋਂ 7 ਦਿਨਾਂ ਤੋਂ ਝੁਕੇ ਨੇ ਬਰੈਂਪਟਨ ਸਿਟੀ ਕੌਂਸਲ ਦੇ ਝੰਡੇ
Published : Nov 8, 2025, 6:53 am IST
Updated : Nov 8, 2025, 6:53 am IST
SHARE ARTICLE
photo
photo

ਪੂਰਾ ਹਫਤਾ ਸਿੱਖ ਨਸਲਕੁਸ਼ੀ ਦੇ ਨਾਂਅ ਤੋਂ ਮਨਾਉਣ ਦਾ ਐਲਾਨ

ਬਰੈਂਪਟਨ: ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਸਿਟੀ ਕੌਂਸਲ (ਮਿਉਂਸਪੈਲਿਟੀ) ਵਲੋਂ ਨਵੰਬਰ 1984 ’ਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ’ਚ ਸਿੱਖ ਨਸਲਕੁਸ਼ੀ ਦੇ ਰੋਸ ਵਜੋਂ ਹਰ ਸਾਲ ਇਹ ਹਫਤਾ ਸਿੱਖ ਨਸਲਕੁਸ਼ੀ ਦੇ ਨਾਂ ਹੇਠ ਮਨਾਏ ਜਾਣ ਦਾ ਮਤਾ ਪਾਸ ਕੀਤਾ ਗਿਆ ਸੀ।

ਇਸ ਦੌਰਾਨ ਸਿਟੀ ਕੌਂਸਲ ਨਾਲ ਸਬੰਧਤ ਇਮਾਰਤਾਂ ’ਤੇ ਲੱਗੇ ਝੰਡੇ ਅੱਧੇ ਝੁਕੇ ਰਹਿਣਗੇ। ਜਾਣਕਾਰੀ ਅਨੁਸਾਰ 1 ਨਵੰਬਰ ਤੋਂ ਕੌਂਸਲ ਇਮਾਰਤਾਂ ’ਤੇ ਲੱਗੇ ਝੰਡੇ ਅੱਜ ਸਤਵੇਂ ਦਿਨ ਵੀ ਝੁਕੇ ਹੋਏ ਸਨ। ਬੇਸ਼ੱਕ ਭਾਰਤ ਵਿਚ ਇਨ੍ਹਾਂ ਮਾੜੇ ਦਿਨਾਂ ਨੂੰ ਕਤਲੇਆਮ ਕਿਹਾ ਜਾਂਦਾ ਹੈ ਪਰ ਸਿਟੀ ਕੌਂਸਲ ਵਲੋਂ ਇਸ ਵਾਸਤੇ ਸ਼ਬਦ ਸਿੱਖ ਨਸਲਕੁਸ਼ੀ ਵਰਤਿਆ ਗਿਆ ਹੈ। ਕੈਨੇਡਾ ਦੀਆਂ ਕੁੱਝ ਹੋਰ ਸਿਟੀ ਕੌਂਸਲਾਂ ਵਲੋਂ ਵੀ ਅਜਿਹੇ ਮਤੇ ਪਾਸ ਕੀਤੇ ਗਏ ਹਨ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement