
ਉਪਰਾਸ਼ਟਰਪਤੀ ਨੂੰ ਤੁਰੰਤ ਕੈਦ ਦਾ ਸਾਹਮਣੇ ਨਹੀਂ ਕਰਨਾ ਪਵੇਗਾ ਅਤੇ ਉਹ ਸਜ਼ਾ ਦੇ ਖ਼ਿਲਾਫ਼ ਅਪੀਲ ਕਰ ਸਕਦੀ ਹੈ
ਅਰਜਨਟੀਨਾ: ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੇਜ਼ ਡੀ ਕਿਰਚਨਰ ਨੂੰ ਸੰਘੀ ਅਦਾਲਤ ਨੇ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਹੈ। 2007 ਤੋਂ 2015 ਦਰਮਿਆਨ ਅਰਜਨਟੀਨਾ ਦੇ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਕਿਰਚਨਰ ਨੂੰ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਗਿਆ ਹੈ। ਉਸ ਨੂੰ ਜਨਤਕ ਕੰਮਾਂ ਨਾਲ ਸਬੰਧਤ ਅਰਬਾਂ ਡਾਲਰ ਦੀ ਧੋਖਾਧੜੀ ਲਈ ਛੇ ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੰਘੀ ਅਦਾਲਤ ਦੁਆਰਾ ਉਸ 'ਤੇ ਜਨਤਕ ਅਹੁਦਾ ਰੱਖਣ ਤੋਂ ਵੀ ਉਮਰ ਭਰ ਲਈ ਪਾਬੰਦੀ ਲਗਾਈ ਗਈ ਹੈ।
ਜ਼ਿਕਰਯੋਗ ਹੋ ਕਿ ਉਪਰਾਸ਼ਟਰਪਤੀ ਨੂੰ ਤੁਰੰਤ ਕੈਦ ਦਾ ਸਾਹਮਣੇ ਨਹੀਂ ਕਰਨਾ ਪਵੇਗਾ ਅਤੇ ਉਹ ਸਜ਼ਾ ਦੇ ਖ਼ਿਲਾਫ਼ ਅਪੀਲ ਕਰ ਸਕਦੀ ਹੈ। ਉਨ੍ਹਾਂ ਨੇ ਆਪਣੇ ਉੱਪਰ ਲਗਾਏ ਗਏ ਆਰੋਪਾਂ ਤੋਂ ਇਨਕਾਰ ਕੀਤਾ ਹੈ।
ਇਹ ਪਹਿਲੀ ਵਾਰ ਹੈ ਕਿ ਅਰਜਨਟੀਨਾ ਦੇ ਕਿਸੀ ਉਪਰਾਸ਼ਟਰਪਤੀ ਦੇ ਪਦ ਉਤੇ ਰਹਿੰਦੇ ਕਿਸੇ ਅਪਰਾਧ ਦਾ ਦੋਸ਼ੀ ਠਹਿਰਾਇਆ ਗਿਆ ਹੈ।