
ਅਧਿਕਾਰੀ ਨੇ ਕਿਹਾ ਕਿ ਰਾਕੇਟ ਨਾਲ ਥੋੜ੍ਹਾ ਜਿਹਾ ਨੁਕਸਾਨ ਹੋਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
US embassy: ਇਰਾਕ ਦੀ ਰਾਜਧਾਨੀ ਬਗਦਾਦ ’ਚ ਅਮਰੀਕੀ ਸਫ਼ਾਰਤਖ਼ਾਨੇ ’ਤੇ ਸ਼ੁਕਰਵਾਰ ਸਵੇਰੇ ਰਾਕੇਟ ਹਮਲੇ ’ਚ ਕੁਝ ਨੁਕਸਾਨ ਹੋਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਮਰੀਕਾ ਅਤੇ ਇਰਾਕ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਕ ਇਰਾਕੀ ਅਧਿਕਾਰੀ ਨੇ ਦਸਿਆ ਕਿ ਸ਼ੁਕਰਵਾਰ ਨੂੰ 14 ਕਟਿਊਸ਼ਾ ਰਾਕੇਟ ਦਾਗੇ ਗਏ, ਜਿਨ੍ਹਾਂ ’ਚੋਂ ਕੁਝ ਸਫ਼ਾਰਤਖ਼ਾਨੇ ਦੇ ਦਰਵਾਜ਼ੇ ਨੇੜੇ ਡਿੱਗੇ, ਜਦਕਿ ਕੁਝ ਨਦੀ ਵਿਚ ਡਿੱਗ ਗਏ।
ਅਧਿਕਾਰੀ ਨੇ ਕਿਹਾ ਕਿ ਰਾਕੇਟ ਨਾਲ ਥੋੜ੍ਹਾ ਜਿਹਾ ਨੁਕਸਾਨ ਹੋਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਕ ਅਮਰੀਕੀ ਫੌਜੀ ਅਧਿਕਾਰੀ ਨੇ ਦਸਿਆ ਕਿ ਸਫ਼ਾਰਤਖ਼ਾਨਾ ਕੰਪਲੈਕਸ ਅਤੇ ਯੂਨੀਅਨ ਤਿੰਨ ਦੇ ਆਲੇ-ਦੁਆਲੇ ਅਮਰੀਕੀ ਅਤੇ ਗੱਠਜੋੜ ਬਲਾਂ ’ਤੇ ਕਈ ਰਾਕੇਟ ਹਮਲੇ ਹੋਏ। ਅਧਿਕਾਰੀ ਨੇ ਦਸਿਆ ਕਿ ਕਿਸੇ ਦੇ ਜਾਨੀ ਨੁਕਸਾਨ ਜਾਂ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਣ ਦੀ ਖਬਰ ਨਹੀਂ ਹੈ। ਦੂਤਘਰ ਦੇ ਇਕ ਬੁਲਾਰੇ ਨੇ ਦਸਿਆ ਕਿ ਅਮਰੀਕੀ ਸਫ਼ਾਰਤਖਾਨੇ ’ਤੇ ਸਵੇਰੇ ਕਰੀਬ ਸਾਢੇ ਚਾਰ ਵਜੇ ਦੋ ਰਾਕੇਟਾਂ ਨਾਲ ਹਮਲਾ ਕੀਤਾ ਗਿਆ।