ਵਿਸ਼ਵਵਿਆਪੀ ਕੰਪਨੀਆਂ ਨਾਲ ਭਾਈਵਾਲੀ ਕਰਕੇ ਇੱਕ ਹਰਾ-ਭਰਾ, ਵਧੇਰੇ ਆਧੁਨਿਕ ਅਤੇ ਮਜ਼ਬੂਤ ਭਵਿੱਖ ਬਣਾਉਣ ਦੀ ਉਮੀਦ
ਸਿਓਲ: ਅੱਜ ਦੱਖਣੀ ਕੋਰੀਆ ਦੇ ਸਿਓਲ ਵਿਖੇ Daewoo Engineering & Construction Co. Ltd ਦੇ ਚੇਅਰਮੈਨ ਜੰਗ ਵੌਨ ਜੂ ਨਾਲ ਸੁਖਾਵੇਂ ਤੇ ਵਧੀਆ ਮਾਹੌਲ ‘ਚ ਮੀਟਿੰਗ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਖਣੀ ਕੋਰੀਆ ਦੇ ਸਿਓਲ ਵਿੱਚ ਡੇਵੂ ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ ਕੰਪਨੀ ਲਿਮਟਿਡ ਦੇ ਚੇਅਰਮੈਨ ਸ਼੍ਰੀ ਜੰਗ ਵੌਨ ਜੂ ਨਾਲ ਮੁਲਾਕਾਤ ਕੀਤੀ।
ਪੰਜਾਬ ਡੇਵੂ ਈ ਐਂਡ ਸੀ ਵਰਗੀਆਂ ਵਿਸ਼ਵਵਿਆਪੀ ਕੰਪਨੀਆਂ ਨਾਲ ਭਾਈਵਾਲੀ ਕਰਕੇ ਇੱਕ ਹਰਾ-ਭਰਾ, ਵਧੇਰੇ ਆਧੁਨਿਕ ਅਤੇ ਮਜ਼ਬੂਤ ਭਵਿੱਖ ਬਣਾਉਣ ਦੀ ਉਮੀਦ ਕਰਦਾ ਹੈ। ਪੰਜਾਬ ਸਰਕਾਰ ਕੰਪਨੀ ਨੂੰ ਪੂਰਾ ਸਮਰਥਨ ਦੇਣ ਅਤੇ ਸੂਬੇ ਵਿੱਚ ਉਨ੍ਹਾਂ ਦੇ ਨਿਵੇਸ਼ ਅਤੇ ਉਦਯੋਗਿਕ ਵਿਕਾਸ ਲਈ ਹਰ ਸੰਭਵ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹੈ। ਸ਼੍ਰੀ ਜੰਗ ਵੌਨ ਜੂ ਨੇ 2026 ਵਿੱਚ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਵੀ ਸਹਿਮਤੀ ਦਿੱਤੀ।
