ਕ੍ਰੀਟ ਦੇ ਦੱਖਣ ਵਿਚ ਕਿਸ਼ਤੀ ਪਲਟਣ ਕਾਰਨ 18 ਪਰਵਾਸੀਆਂ ਦੀ ਹੋਈ ਮੌਤ
ਐਥਨਜ਼ : ਯੂਨਾਨੀ ਟਾਪੂ ਕ੍ਰੀਟ ਵਿਚ ਉਸ ਸਮੇਂ ਇਕ ਵੱਡਾ ਹਾਦਸਾ ਵਾਪਰਿਆ ਗਿਆ ਜਦੋਂ ਕ੍ਰੀਟ ਟਾਪੂ ਦੇ ਨੇੜੇ ਪਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ । ਇਸ ਹਾਦਸੇ ਵਿਚ 18 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਜਦਕਿ ਇਸ ਹਾਦਸੇ ਦੌਰਾਨ ਬਚਣ ਵਾਲੇ ਦੋ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ।
ਕਿਸ਼ਤੀ ਵਿਚੋਂ ਸਾਰੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਇਕ ਤੁਰਕੀ ਕਾਰਗੋ ਜਹਾਜ਼ ਨੇ ਕਿਸ਼ਤੀ ਨੂੰ ਭਟਕਦੇ ਦੇਖਿਆ ਅਤੇ ਅਧਿਕਾਰੀਆਂ ਨੂੰ ਸੁਚੇਤ ਕੀਤਾ। ਦੋ ਤੱਟ ਰੱਖਿਅਕ ਜਹਾਜ਼, ਇਕ ਫਰੰਟੈਕਸ ਜਹਾਜ਼, ਇਸ ਦਾ ਜਹਾਜ਼ ਅਤੇ ਇਕ ਸੁਪਰ ਪੁਮਾ ਹੈਲੀਕਾਪਟਰ ਘਟਨਾ ਸਥਾਨ 'ਤੇ ਭੇਜੇ ਗਏ। ਬਚੇ ਲੋਕਾਂ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਕਿਸ਼ਤੀ ਅਸਥਿਰ ਹੋ ਗਈ ਸੀ, ਅਤੇ ਉਨ੍ਹਾਂ ਕੋਲ ਲੋੜੀਂਦੀ ਜਗ੍ਹਾ, ਭੋਜਨ ਜਾਂ ਪਾਣੀ ਨਹੀਂ ਸੀ।
