
ਪਾਕਿਸਤਾਨ ਦੇ ਚੀਫ ਜਸਟਿਸ (ਸੀਜੀਪੀ) ਮੀਆਂ ਸਾਕਿਬ ਨਿਸਾਰ ਨੇ ਬੁੱਧਵਾਰ ਨੂੰ ਸਾਫ਼ ਕਿਹਾ ਕਿ ਸੁਪ੍ਰੀਮ ਕੋਰਟ ਪਾਕਿਸਤਾਨੀ ਟੀਵੀ ਚੈਨਲਾਂ 'ਤੇ ਭਾਰਤੀ ਸਾਮਗਰੀ ਦੇ...
ਇਸਲਾਮਾਬਾਦ: ਪਾਕਿਸਤਾਨ ਦੇ ਚੀਫ ਜਸਟਿਸ (ਸੀਜੀਪੀ) ਮੀਆਂ ਸਾਕਿਬ ਨਿਸਾਰ ਨੇ ਬੁੱਧਵਾਰ ਨੂੰ ਸਾਫ਼ ਕਿਹਾ ਕਿ ਸੁਪ੍ਰੀਮ ਕੋਰਟ ਪਾਕਿਸਤਾਨੀ ਟੀਵੀ ਚੈਨਲਾਂ 'ਤੇ ਭਾਰਤੀ ਸਾਮਗਰੀ ਦੇ ਪ੍ਰਸਾਰਣ ਦੀ ਇਜਾਜਤ ਨਹੀਂ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਾਡੀ ਸੰਸਕ੍ਰਿਤੀ ਬਰਬਾਦ ਹੁੰਦੀ ਹੈ। ਚੀਫ ਜਸਟਿਸ ਨਿਸਾਰ ਦੀ ਅਗਵਾਈ 'ਚ ਤਿੰਨ ਮੈਬਰਾਂ ਦੀ ਬੈਂਚ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ ਵਲੋਂ ਹਾਈਕੋਰਟ ਦੇ ਆਦੇਸ਼ ਦੇ ਖਿਲਾਫ ਦਰਜ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ।
Supreme Court of Pakistan
ਲਾਹੌਰ ਹਾਈਕੋਰਟ ਨੇ ਪਾਕਿਸਤਾਨੀ ਟੀਵੀ ਚੈਨਲਾਂ 'ਤੇ ਭਾਰਤੀ ਟੀਵੀ ਸਾਮਗਰੀ ਦੇ ਪ੍ਰਸਾਰਣ 'ਤੇ ਲੱਗੇ ਬੈਨ ਨੂੰ ਖਤਮ ਕਰ ਦਿਤਾ ਸੀ। ਪਾਕਿਸਤਾਨੀ ਅਖਬਾਰ ਡਾਨ ਦੇ ਮੁਤਾਬਕ, ਪਮਰਾ ਦੇ ਵਕੀਲ ਜ਼ਫਰ ਇਕਬਾਲ ਕਲਾਨੌਰੀ ਨੇ ਸੁਪ੍ਰੀਮ ਕੋਰਟ ਦੀ ਬੈਂਚ ਨੂੰ ਦੱਸਿਆ ਕਿ ਹਾਈਕੋਰਟ ਦੇ ਰੋਕ ਤੋਂ ਪਹਿਲਾਂ ਕੋਰਟ ਦੇ ਆਦੇਸ਼ 'ਤੇ ਪਾਕਿਸਤਾਨ 'ਚ ਵਿਦੇਸ਼ੀ ਸਾਮਗਰੀ ਦੇ ਪ੍ਰਸਾਰਣ 'ਤੇ ਰੋਕ ਲਗਾ ਦਿਤੀ ਗਈ ਸੀ।
Supreme Court Of Pakistan
ਪਮਰਾ ਦੇ ਚਿਅਰਮੈਨ ਸਲੀਮ ਬੇਗ ਨੇ ਕੋਰਟ ਨੂੰ ਦੱਸਿਆ ਕਿ ਫਿਲਮਜਿਆ ਚੈਨਲ 'ਤੇ ਵਿਖਾਈ ਜਾਣ ਵਾਲੀ 65 ਫੀਸਦੀ ਸਾਮਗਰੀ ਵਿਦੇਸ਼ੀ ਹੈ ਅਤੇ ਕਦੇ-ਕਦੇ ਇਹ 80 ਫੀਸਦੀ ਤੱਕ ਪਹੁੰਚ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸਾਲ 2016 'ਚ ਪਮਰਾ ਨੇ ਪਾਕਿਸਤਾਨ ਦੇ ਟੀਵੀ ਅਤੇ ਐਫਐਮ ਚੈਨਲਾਂ 'ਤੇ ਭਾਰਤੀ ਸਾਮਗਰੀ ਦੇ ਪ੍ਰਸਾਰਣ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿਤੀ ਸੀ। ਪਰ ਸਾਲ 2017 'ਚ ਲਾਹੌਰ ਹਾਈਕੋਰਟ ਨੇ ਇਸ ਰੋਕ ਨੂੰ ਹਟਾ ਦਿਤਾ ਸੀ। ਅਕਤੂਬਰ 2018 'ਚ ਸੁਪ੍ਰੀਮ ਕੋਰਟ ਨੇ ਫਿਰ ਤੋਂ ਇਸ ਰੋਕ ਦੀ ਬਹਾਲੀ ਕਰ ਦਿਤੀ ਸੀ