
ਅੱਗ ਵਿੱਚ ਲਗਭਗ 1,100 ਇਮਾਰਤਾਂ ਪੂਰੀ ਤਰ੍ਹਾਂ ਸੜ ਗਈਆਂ ਅਤੇ 28,000 ਘਰ ਨੁਕਸਾਨੇ ਗਏ।
Homes of many celebrities burnt down due to fire in California: ਅਮਰੀਕਾ ਦੇ ਕੈਲੀਫ਼ੋਰਨੀਆ ਰਾਜ ਦੇ ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਸ਼ਹਿਰ ਤਕ ਪਹੁੰਚ ਗਈ ਹੈ। ਮੰਗਲਵਾਰ ਨੂੰ ਲੱਗੀ ਅੱਗ ਨਾਲ ਹੁਣ ਤਕ 4,856 ਹੈਕਟੇਅਰ ਖੇਤਰ ਪ੍ਰਭਾਵਿਤ ਹੋਇਆ ਹੈ। ਅੱਗ ਵਿੱਚ ਲਗਭਗ 1,100 ਇਮਾਰਤਾਂ ਪੂਰੀ ਤਰ੍ਹਾਂ ਸੜ ਗਈਆਂ ਅਤੇ 28,000 ਘਰ ਨੁਕਸਾਨੇ ਗਏ।
ਹੁਣ ਜੰਗਲ ਵਿੱਚ ਫ਼ੈਲੀ ਅੱਗ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਲਗਭਗ 50 ਹਜ਼ਾਰ ਲੋਕਾਂ ਨੂੰ ਤੁਰਤ ਆਪਣੇ ਘਰ ਖ਼ਾਲੀ ਕਰਨ ਲਈ ਕਿਹਾ ਗਿਆ ਹੈ। ਲਗਭਗ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਸ਼ਹਿਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਲਾਸ ਏਂਜਲਸ ਸ਼ਹਿਰ ਦੇ ਪਾਸ਼ ਪੈਲੀਸੇਡਸ ਇਲਾਕੇ ਵਿੱਚ ਅੱਗ ਲੱਗਣ ਨਾਲ ਕਈ ਹਾਲੀਵੁੱਡ ਸਿਤਾਰਿਆਂ ਦੇ ਬੰਗਲੇ ਤਬਾਹ ਹੋ ਗਏ ਹਨ। ਮਾਰਕ ਹੈਮਿਲ, ਪੈਰਿਸ ਹਿਲਟਨ, ਜੈਮੀ ਲੀ ਕਰਟਿਸ, ਮੈਂਡੀ ਮੂਰ, ਮਾਰੀਆ ਸ਼੍ਰੀਵਰ, ਐਸ਼ਟਨ ਕੁਚਰ, ਜੇਮਜ਼ ਵੁੱਡਸ ਅਤੇ ਲੀਟਨ ਮੀਸਟਰ ਸਮੇਤ ਕਈ ਹਾਲੀਵੁੱਡ ਸਿਤਾਰਿਆਂ ਦੇ ਘਰਾਂ ਨੂੰ ਅੱਗ ਲੱਗ ਗਈ। ਕਈ ਮਸ਼ਹੂਰ ਹਸਤੀਆਂ ਨੂੰ ਆਪਣੇ ਘਰ ਛੱਡਣੇ ਪਏ ਹਨ।
ਅੱਗ ਲੱਗਣ ਕਾਰਨ ਲਾਸ ਏਂਜਲਸ ਦੇ ਬ੍ਰੈਟਨਵੁੱਡ ਇਲਾਕੇ ਵਿੱਚ ਸਥਿਤ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਨੂੰ ਖ਼ਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਲਾਸ ਏਂਜਲਸ ਅਮਰੀਕਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਕਾਉਂਟੀ ਹੈ। ਇੱਥੇ 1 ਕਰੋੜ ਤੋਂ ਵੱਧ ਲੋਕ ਰਹਿੰਦੇ ਹਨ। ਇੱਥੋਂ ਦੇ ਫ਼ਿਲਮ ਇੰਡਸਟਰੀ ਦਾ ਨਾਮ ਮਸ਼ਹੂਰ ਹਾਲੀਵੁੱਡ ਇਲਾਕੇ ਦੇ ਨਾਮ 'ਤੇ ਰੱਖਿਆ ਗਿਆ ਹੈ।