Indian-American doctor: ਘਰੇਲੂ ਨੌਕਰਾਂ ਨੂੰ ਘੱਟ ਤਨਖ਼ਾਹ ਦੇਣਾ ਭਾਰਤੀ-ਅਮਰੀਕੀ ਮਹਿਲਾ ਡਾਕਟਰ ਨੂੰ ਪਿਆ ਮਹਿੰਗਾ, ਲਾਇਸੈਂਸ ਹਇਆ ਰੱਦ

By : PARKASH

Published : Jan 9, 2025, 12:15 pm IST
Updated : Jan 9, 2025, 12:15 pm IST
SHARE ARTICLE
Indian-American female doctor's license revoked for paying low wages to domestic workers
Indian-American female doctor's license revoked for paying low wages to domestic workers

Indian-American doctor: ਦੋ ਭਾਰਤੀ ਔਰਤਾਂ ਨੂੰ ਗ਼ੈਰ ਕਾਨੂੰਨੀ ਤੌਰ ’ਤੇ ਘਰ ’ਚ ਰੱਖਣ ਤੇ ਕੰਮ ਕਰਾਉਣ ਲਈ ਹੋਈ 27 ਮਹੀਨਿਆਂ ਦੀ ਕੈਦ

 

Indian-American doctor: ਦੋ ਭਾਰਤੀ ਔਰਤਾਂ ਨੂੰ ਘੱਟ ਤਨਖ਼ਾਹ ’ਤੇ ਘਰੇਲੂ ਨੌਕਰ ਵਜੋਂ ਕੰਮ ’ਤੇ ਰੱਖਣ ਅਤੇ ਉਨ੍ਹਾਂ ਨੂੰ ਅਪਣੇ ਘਰ ਵਿਚ ਗ਼ੈਰ ਕਾਨੂੰਨੀ ਤੌਰ ’ਤੇ ਪਨਾਹ ਦੇਣ ਦੇ ਦੋਸ਼ ’ਚ ਇਕ ਭਾਰਤੀ-ਅਮਰੀਕੀ ਡਾਕਟਰ ਦਾ ਮੈਡੀਕਲ ਲਾਇਸੈਂਸ ਸਥਾਈ ਤੌਰ ’ਤੇ ਰੱਦ ਕਰ ਦਿਤਾ ਗਿਆ ਹੈ। ਡਾ. ਹਰਸ਼ਾ ਸਾਹਨੀ ਨਿਊ ਜਰਸੀ, ਕਲੋਨੀਆ ’ਚ ਗਠੀਏ ਦੀ ਮਾਹਰ ਡਾਕਟਰ ਹੈ। ਉਸਨੇ ਪਿਛਲੇ ਸਾਲ ਫ਼ਰਵਰੀ ਵਿਚ ਵਿਦੇਸ਼ੀ ਔਰਤਾਂ ਨੂੰ ਗ਼ੈਰ ਕਾਨੂੰਨੀ ਤੌਰ ’ਤੇ ਛੁਪਾਉਣ ਅਤੇ ਉਨ੍ਹਾਂ ਨੂੰ ਪਨਾਹ ਦੇਣ ਤੇ ਝੂਠੇ ਇਨਕਮ ਟੈਕਸ ਰਿਟਰਨ ਭਰਨ ਦੇ ਸੰਘੀ ਦੋਸ਼ਾਂ ਨੂੰ ਮੰਨਿਆ ਸੀ।

ਅਟਾਰਨੀ ਜਨਰਲ ਮੈਥਿਊ ਜੇ ਪਲੈਟਕਿਨ ਅਤੇ ਖਪਤਕਾਰ ਮਾਮਲਿਆਂ ਦੇ ਡਵੀਜਨ ਨੇ ਬੁਧਵਾਰ ਨੂੰ ਕਿਹਾ ਕਿ ਸੰਘੀ ਅਦਾਲਤ ਦੇ ਜੱਜ ਨੇ ਅਕਤੂਬਰ 2024 ਵਿਚ ਡਾਕਟਰ ਨੂੰ 27 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਹੁਣ ਉਸਨੂੰ ਇਹ ਸਜ਼ਾ ਭੁਗਤਣੀ ਪਵੇਗੀ। ਸਾਹਨੀ ’ਤੇ ਅਸਥਾਈ ਤੌਰ ’ਤੇ ਸਤੰਬਰ 2023 ਤੋਂ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ’ਤੇ ਪਾਬੰਦੀ ਲਗਾ ਦਿਤੀ ਗਈ ਸੀ।

ਅਟਾਰਨੀ ਜਨਰਲ ਪਲੈਟਕਿਨ ਨੇ ਕਿਹਾ, ‘ਅੱਜ ਇਸ ਫ਼ੈਸਲੇ ਨਾਲ ਇਕ ਪਰੇਸ਼ਾਨ ਕਰਨ ਵਾਲਾ ਕੇਸ ਬੰਦ ਹੋ ਗਿਆ ਹੈ ਜਿਸ ਵਿਚ ਦੇਖਭਾਲ ਅਤੇ ਦਇਆ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਦੀ ਸਹੁੰ ਚੁੱਕਣ ਵਾਲੀ ਇਕ ਡਾਕਟਰ ਨੇ ਵਿੱਤੀ ਲਾਭ ਲਈ ਪੀੜਤਾਂ ਦਾ ਸ਼ੋਸ਼ਣ ਕੀਤਾ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ।

ਸਾਹਨੀ ਨੇ ਪਿਛਲੇ ਫ਼ਰਵਰੀ ’ਚ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ। ਉਸਨੇ ਕਿਹਾ ਸੀ ਕਿ ਉਹ ਉਨ੍ਹਾਂ ਔਰਤਾਂ ਨੂੰ ਜਾਣਦੀ ਹੈ ਜੋ ਗ਼ੈਰ-ਕਾਨੂੰਨੀ ਤੌਰ ’ਤੇ ਦੇਸ਼ ਵਿਚ ਸਨ ਅਤੇ ਉਸਨੇ ਉਨ੍ਹਾਂ ਨੂੰ ਆਰਥਕ ਲਾਭ ਲਈ ਪਨਾਹ ਦਿਤੀ ਅਤੇ ਉਨ੍ਹਾਂ ਦੋਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਹ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਦੇਸ਼ ਨਿਕਾਲਾ ਦਿਤਾ ਜਾਵੇਗਾ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement