ਅਮਰੀਕਾ 'ਚ ਗ੍ਰੀਨ ਕਾਰਡ ਤੋਂ ਹੱਟਣਗੀਆਂ ਰੋਕਾਂ
Published : Feb 9, 2019, 5:45 pm IST
Updated : Feb 9, 2019, 5:45 pm IST
SHARE ARTICLE
United State of America
United State of America

ਅਮਰੀਕੀ ਪ੍ਰਤੀਨਿਧੀ ਸਭਾ ਅਤੇ ਸੈਨੇਟ ਵਿਚ ਗ੍ਰੀਨ ਕਾਰਡ ਜਾਰੀ ਕਰਨ ਵਿਚ ਦੇਸ਼ਾਂ ਦਾ ਕੋਟਾ ਖ਼ਤਮ ਸਬੰਧੀ ਬਿੱਲ ਪੇਸ਼ ਕੀਤਾ ਗਿਆ ਹੈ.....

ਵਾਸ਼ਿੰਗਟਨ : ਅਮਰੀਕੀ ਪ੍ਰਤੀਨਿਧੀ ਸਭਾ ਅਤੇ ਸੈਨੇਟ ਵਿਚ ਗ੍ਰੀਨ ਕਾਰਡ ਜਾਰੀ ਕਰਨ ਵਿਚ ਦੇਸ਼ਾਂ ਦਾ ਕੋਟਾ ਖ਼ਤਮ ਸਬੰਧੀ ਬਿੱਲ ਪੇਸ਼ ਕੀਤਾ ਗਿਆ ਹੈ। ਸੈਨੇਟ ਵਿਚ ਰੀਪਬਲਕਿਨ ਦੀ ਮਾਈਕ ਲੀ ਅਤੇ ਡੈਮੋਕ੍ਰੈਟਿਕ ਦੀ ਕਮਲਾ ਹੈਰਿਸ ਨੇ ਇਸ ਬਿੱਲ ਦਾ ਸਮਰਥਨ ਕਰਦਿਆਂ ਕਿਹਾ ਕਿ ਉੱਚ ਕੌਸ਼ਲ ਵਾਲੇ ਪ੍ਰਵਾਸੀਆਂ ਨੂੰ ਇਸ ਦਾ ਲਾਭ ਹੋਵੇਗਾ। ਇਸ ਨਾਲ ਅਮਰੀਕੀ ਨਾਗਰਿਕਤਾ ਮਿਲਣ ਵਿਚ ਆਉਣ ਵਾਲੀਆਂ ਮੁਸ਼ਕਲਾਂ ਖਤਮ ਹੋਣਗੀਆਂ। ਇਸ ਬਿੱਲ ਦੇ ਪਾਸ ਹੋਣ ਦਾ ਸਭ ਤੋਂ ਜ਼ਿਆਦ ਫਾਇਦਾ ਭਾਰਤੀ ਪੇਸ਼ੇਵਰਾਂ ਨੂੰ ਹੋਵੇਗਾ। 

ਗ੍ਰੀਨ ਕਾਰਡ ਬਿੱਲ 'ਤੇ ਹੋਰ ਸੰਸਦ ਮੈਂਬਰਾਂ ਨੇ ਅਪਣੇ ਵਿਚਾਰ ਰੱਖੇ। ਡੈਮੋਕ੍ਰੇਟਿਕ ਪਾਰਟੀ ਦੀ ਮੈਂਬਰ ਕਮਲਾ ਹੈਰਿਸ ਨੇ ਕਿਹਾ ਕਿ ਵਿਭਿੰਨਤਾ ਵਿਚ ਏਕਤਾ ਹੀ ਸਾਡੀ ਖਾਸੀਅਤ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਆਉਣ ਵਾਲੇ ਕਿਸੇ ਵੀ ਪੇਸ਼ੇਵਰ ਦੇ ਨਾਲ ਸਾਨੂੰ ਭੇਦਭਾਵ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਸਾਡੀ ਅਰਥਵਿਵਸਥਾ ਵਿਚ ਯੋਗਦਾਨ ਦਿੰਦੇ ਹਨ। ਦੱਸ ਦਈਏ ਕਿ ਗ੍ਰੀਨ ਕਾਰਡ ਉਹ ਸਹੂਲਤ ਹੈ ਜਿਸ ਨੂੰ ਹਾਸਲ ਕਰ ਕੇ ਕੋਈ ਵੀ ਵਿਦੇਸ਼ੀ ਨਾਗਰਿਕ ਕੁਝ ਸ਼ਰਤਾਂ ਨਾਲ ਅਮਰੀਕਾ ਵਿਚ ਸਥਾਈ ਰੂਪ ਵਿਚ ਰਹਿ ਸਕਦਾ ਹੈ।

ਜੇਕਰ ਅਮਰੀਕੀ ਕਾਂਗਰਸ ਵਿਚ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਐੱਚ-1ਬੀ ਵੀਜ਼ਾ ਵਾਲੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਲਾਭ ਹੋਵੇਗਾ। ਕਰੀਬ 151 ਸਾਲ ਤੋਂ ਪ੍ਰਵਾਸੀ ਪੇਸ਼ੇਵਰ ਇਸ ਬਿੱਲ ਦੀ ਮੰਗ ਕਰ ਰਹੇ ਸਨ। ਇਸ ਤੋਂ ਪਹਿਲਾਂ ਅਮਰੀਕੀ ਕਾਂਗਰਸ ਦੀ ਸੁਤੰਤਰ ਸ਼ੋਧ ਸੇਵਾ (ਸੀ.ਆਰ.ਐੱਸ.) ਨੇ ਕਿਹਾ ਸੀ ਕਿ ਜੇਕਰ ਹਰੇਕ ਦੇਸ਼ ਦੇ ਕੁਸ਼ਲ ਪੇਸ਼ੇਵਰਾਂ ਨੂੰ ਗ੍ਰੀਨ ਕਾਰਡ ਵਿਚ ਮਿਲਣ ਵਾਲਾ 7 ਫ਼ੀ ਸਦੀ ਕੋਟਾ ਖਤਮ ਹੋ ਜਾਵੇ ਤਾਂ ਉਸ ਨਾਲ ਭਾਰਤ ਅਤੇ ਚੀਨ ਦੇ ਲੋਕਾਂ ਨੂੰ ਹੀ ਨਹੀਂ ਸਗੋਂ ਅਮਰੀਕਾ ਨੂੰ ਵੀ ਲਾਭ ਹੋਵੇਗਾ। (ਪੀਟੀਆਈ)

SHARE ARTICLE

ਏਜੰਸੀ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement