ਨਿਊਯਾਰਕ ਸ਼ਹਿਰ ਦੇ ਚਿੜੀਆਘਰਾਂ ’ਚ 15 ਪੰਛੀਆਂ ਦੀ ਮੌਤ ਮਗਰੋਂ ਬਿਮਾਰੀ ਫੈਲਣ ਦਾ ਸ਼ੱਕ
Published : Feb 9, 2025, 10:39 pm IST
Updated : Feb 9, 2025, 10:39 pm IST
SHARE ARTICLE
Disease outbreak suspected after 15 birds die at New York City zoos
Disease outbreak suspected after 15 birds die at New York City zoos

ਚਿੜੀਆਘਰ ਵਿਚ ਮਰਨ ਵਾਲੀਆਂ ਤਿੰਨ ਬਤਖਾਂ ਅਤੇ ਨੌਂ ਜੰਗਲੀ ਪੰਛੀਆਂ ਦੀ ਲੈਬ ਜਾਂਚ ਅਜੇ ਬਾਕੀ

ਨਿਊਯਾਰਕ : ਨਿਊਯਾਰਕ ਸ਼ਹਿਰ ਦੇ ਦੋ ਚਿੜੀਆਘਰਾਂ ’ਚ ਏਵੀਅਨ ਫਲੂ ਨਾਲ ਘੱਟੋ-ਘੱਟ ਤਿੰਨ ਪੰਛੀਆਂ ਦੀ ਮੌਤ ਹੋ ਗਈ ਹੈ। ਵਾਈਲਡਲਾਈਫ ਕੰਜ਼ਰਵੇਸ਼ਨ ਸੋਸਾਇਟੀ ਨੇ ਕਿਹਾ ਕਿ ਕੁਈਨਜ਼ ਚਿੜੀਆਘਰ ਵਿਚ ਤਿੰਨ ਬਤਖਾਂ ਦੀ ਵਾਇਰਸ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ ਅਤੇ ਬ੍ਰੌਨਕਸ ਚਿੜੀਆਘਰ ਵਿਚ ਮਰਨ ਵਾਲੀਆਂ ਤਿੰਨ ਬਤਖਾਂ ਅਤੇ ਨੌਂ ਜੰਗਲੀ ਪੰਛੀਆਂ ਦੀ ਲੈਬ ਜਾਂਚ ਅਜੇ ਬਾਕੀ ਹੈ।

ਅਧਿਕਾਰੀਆਂ ਨੇ ਇਕ ਬਿਆਨ ’ਚ ਕਿਹਾ ਕਿ ਸਾਵਧਾਨੀ ਦੇ ਤੌਰ ’ਤੇ ਪਿਛਲੇ ਦੋ ਹਫਤਿਆਂ ’ਚ ਅਸੀਂ ਪੰਛੀਆਂ ਦੀਆਂ ਕਮਜ਼ੋਰ ਪ੍ਰਜਾਤੀਆਂ ਨੂੰ ਅਪਣੇ ਪਾਰਕਾਂ ’ਚ ਸੁਰੱਖਿਅਤ ਖੇਤਰਾਂ ’ਚ ਭੇਜ ਦਿਤਾ ਹੈ।

ਸ਼ੁਕਰਵਾਰ ਨੂੰ ਰਾਜ ਦੇ ਅਧਿਕਾਰੀਆਂ ਨੇ ਬ੍ਰੌਨਕਸ, ਬਰੁਕਲਿਨ ਅਤੇ ਕੁਈਨਜ਼ ਵਿਚ ਨਿਯਮਤ ਜਾਂਚ ਦੌਰਾਨ ਏਵੀਅਨ ਫਲੂ ਦੇ ਸੱਤ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੈਟਰੋਪੋਲੀਟਨ ਖੇਤਰ ਵਿਚ ਪੰਛੀ ਬਾਜ਼ਾਰਾਂ ਨੂੰ ਇਕ ਹਫ਼ਤੇ ਲਈ ਬੰਦ ਕਰਨ ਦੇ ਹੁਕਮ ਦਿਤੇ। ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਜਨਤਕ ਸਿਹਤ ਨੂੰ ਤੁਰਤ ਕੋਈ ਖਤਰਾ ਨਹੀਂ ਹੈ ਅਤੇ ਅਸਥਾਈ ਬੰਦ ਬਹੁਤ ਸਾਵਧਾਨੀ ਨਾਲ ਕੀਤਾ ਗਿਆ ਹੈ।

ਏਵੀਅਨ ਫਲੂ ਨੇ ਦੇਸ਼ ਭਰ ਦੇ ਖੇਤਾਂ ਨੂੰ ਪ੍ਰਭਾਵਤ ਕੀਤਾ ਹੈ ਜਿਸ ਨਾਲ ਲੱਖਾਂ ਪੰਛੀਆਂ ਨੂੰ ਮਾਰ ਦਿਤਾ ਗਿਆ ਹੈ ਅਤੇ ਆਂਡਿਆਂ ਦੀਆਂ ਕੀਮਤਾਂ ਵਧ ਗਈਆਂ ਹਨ।

ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਕਿਹਾ ਹੈ ਕਿ ਵਾਇਰਸ ਆਮ ਲੋਕਾਂ ਲਈ ਘੱਟ ਖਤਰਾ ਪੈਦਾ ਕਰਦਾ ਹੈ। ਏਜੰਸੀ ਨੇ ਕਿਹਾ ਕਿ ਅਮਰੀਕਾ ਵਿਚ ਮਨੁੱਖਾਂ ਵਿਚ ਬਰਡ ਫਲੂ ਦੇ 67 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ’ਚੋਂ ਕੋਈ ਵੀ ਨਿਊਯਾਰਕ ’ਚ ਨਹੀਂ ਸੀ।

Location: United States, New York

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement