Italy News : ਇਟਲੀ ਦੇ ਸ਼ਹਿਰ ਨੋਵੇਲਾਰਾ ਵਿਖੇ ਯੂਨੀਅਨ ਸਿੱਖ ਇਟਲੀ ਦੀ ਹੋਈ ਵਿਸ਼ੇਸ਼ ਬੈਠਕ

By : BALJINDERK

Published : Mar 9, 2025, 5:45 pm IST
Updated : Mar 9, 2025, 5:45 pm IST
SHARE ARTICLE
 ਇਟਲੀ ਦੇ ਸ਼ਹਿਰ ਨੋਵੇਲਾਰਾ ਵਿਖੇ ਯੂਨੀਅਨ ਸਿੱਖ ਇਟਲੀ ਦੀ ਹੋਈ ਵਿਸ਼ੇਸ਼ ਬੈਠਕ
ਇਟਲੀ ਦੇ ਸ਼ਹਿਰ ਨੋਵੇਲਾਰਾ ਵਿਖੇ ਯੂਨੀਅਨ ਸਿੱਖ ਇਟਲੀ ਦੀ ਹੋਈ ਵਿਸ਼ੇਸ਼ ਬੈਠਕ

Italy News : ਇਟਲੀ ਦੇ ਸ਼ਹਿਰ ਨੋਵੇਲਾਰਾ ਵਿਖੇ ਯੂਨੀਅਨ ਸਿੱਖ ਇਟਲੀ ਦੀ ਹੋਈ ਵਿਸ਼ੇਸ਼ ਬੈਠਕ

Italy News in Punjabi : ਇਟਲੀ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰ  ਕਰਵਾ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਦੀ ਵਿਸ਼ੇਸ਼ ਬੈਠਕ ਹੋਈ। ਜਿਸ ਵਿੱਚ ਯੂਨੀਅਨ ਸਿੱਖ ਇਟਲੀ ਦੇ ਸੇਵਾਦਾਰਾਂ ਤੋਂ ਇਲਾਵਾ ਇਟਲੀ ਦੇ  ਵੱਖ ਵੱਖ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆ, ਵੱਖ ਵੱਖ ਜੱਥੇਬੰਦੀਆ ਦੇ ਮੈਬਰਾਂ ਨੇ ਹਿੱਸਾ ਲਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਨੋਵੇਲਾਰਾ ਦੇ ਮੇਅਰ ਸਿਮੋਨੇ ਜਾਰਾਤੋਨੇਲੋ ਵੀ ਸ਼ਾਮਿਲ ਹੋਏ।ਆਪਣੇ ਭਾਸ਼ਣ ਵਿੱਚ  ਉਹਨਾਂ ਕਿਹਾ ਕਿ  ਸਿੱਖ ਭਾਈਚਾਰੇ ਦਾ ਇਟਲੀ ਦੀ ਤਰੱਕੀ ਵਿੱਚ ਬੇਹੱਦ ਯੋਗਦਾਨ ਹੈ।

ਇਟਲੀ ਵਿੱਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਵੀ ਦਿੱਤਾ।ਮੀਟਿੰਗ ਵਿੱਚ ਲੀਗਲ ਟੀਮ ਵੱਜੋਂ ਪਾੳਲੋ ਨਾਜੋ ਅਤੇ ਕ੍ਰਿਸਤੀਨਾ ਚਿਆਦੋਤੀ ਨੇ ਸ਼ਿਰਕਤ ਕੀਤੀ।ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਖਾਂ ਨਾਲ ਸੰਪਰਕ ਰੱਖਦੇ ਹਨ ਅਤੇ ਸਿੱਖਾਂ ਤੇ ਅਧਿਐਨ ਕਰ ਰਹੇ ਹਨ।ਉਹਨਾਂ ਬੀਤੇ ਵਰੇ ਦੇ ਸੰਸਥਾ ਦੁਆਰਾ ਕੀਤੇ ਖਰਚਿਆਂ ਦਾ ਵੇਰਵਾ ਦਿੱਤਾ ਗਿਆ ਅਤੇ ਅਗਲੇ ਸਾਲ ਲਈ ਬਜਟ ਪੇਸ਼ ਕੀਤਾ ਗਿਆ ਅਤੇ ਸਾਲ 2025 ਦਾ ਬਜਟ ਪਾਸ ਕੀਤਾ ਗਿਆ। ਸਭ ਤੋਂ ਪਹਿਲਾਂ ਲੀਗਲ ਟੀਮ ਵੱਜੋਂ ਪਾੳਲੋ ਨਾਜੋ ਅਤੇ ਕ੍ਰਿਸਤੀਨਾ ਚਿਆਦੋਤੀ ਨੇ ਸਿੱਖ ਧਰਮ ਦੀ ਫਾਈਲ ਦੇ ਸਰਕਾਰੀ ਤੌਰ ਤੇ ਮਨਜ਼ੂਰੀ ਵਾਸਤੇ ਚੱਲ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਇਸ ਮੌਕੇ ਪ੍ਰਬੰਧਕਾਂ ਦੁਆਰਾ ਸਿੱਖ ਧਰਮ ਦੀ ਫਾਈਲ ਨੂੰ ਲੈਕੇ ਕੀਤੇ ਸਵਾਲਾਂ ਦੇ ਜਵਾਬ ਦਿੱਤੇ।

ਇਸ ਤੋਂ ਇਲਾਵਾ ਸਿੱਖ ਧਰਮ ਦੀ ਜਾਣਕਾਰੀ ਦੇਣ ਹਿੱਤ ਵੱਖ ਵੱਖ ਸਕੂਲ਼ਾਂ ਅਤੇ ਕਾਲਜਾਂ ਵਿੱਚ ਵਰਕਸ਼ਾਪ ਕਰਨ ਤੇ ਸਹਿਮਤੀ ਪ੍ਰਗਟਾਈ।   ਇਸ ਮੌਕੇ ਸਾਰੀਆ ਪ੍ਰਬੰਧਕ ਕਮੇਟੀਆ ਨੇ ਯੂਨੀਅਨ ਸਿੱਖ ਇਟਲੀ ਦੇ ਹੁਣ ਤੱਕ ਦੇ ਕੀਤੇ ਕਾਰਜਾਂ ਤੇ ਸਹਿਮਤੀ ਅਤੇ ਨਵੇਂ ਕਾਰਜਾਂ ਲਈ ਹਾਮੀ ਭਰੀ।ਕਰਦਿਆ ਯੂਨੀਅਨ ਸਿੱਖ ਇਟਲੀ ਦੇ ਮੁੱਖ ਸੇਵਾਦਾਰ ਭਾਈ  ਸਤਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਟਲੀ ਵਿੱਚ ਜੋ ਧਰਮ ਰਜਿਸਟਰ ਕਰਵਾਉਣ ਦਾ ਬੀੜਾ ਯੂਨੀਅਨ ਸਿੱਖ ਇਟਲੀ ਨੇ ਚੁੱਕਿਆ ਹੈ।ਉਸਨੂੰ ਸਿਰੇ ਚਾੜਨ ਲਈ ਸਾਰੀਆਂ ਧਾਰਮਿਕ ਸੰਸਥਾਵਾਂ ਇੱਕਠੇ ਹੋਕੇ ਕੰਮ ਕਰਨ। ਉਹਨਾਂ ਸਾਰੀਆਂ ਕਮੇਟੀਆ ਨੂੰ ਇਟਲੀ ਵਿੱਚ ਸਜਾਏ ਜਾ ਰਹੇ ਨਗਰ ਕੀਰਤਨਾਂ ਵਿੱਚ ਇਟਾਲੀਅਨ ਲੋਕਾਂ ਨੂੰ ਸੱਦਾ ਪੱਤਰ ਭੇਜਣ ਲਈ ਅਪੀਲ ਵੀ  ਕੀਤੀ। ਉਹਨਾਂ ਕਿਹਾ ਕਿ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਲਈ ਚੱਲ ਰਹੀ ਫਾਈਲ ਦਾ ਕਾਰਜ ਜੋ ਚੱਲ ਰਿਹਾ ਹੈ। ਉਹਨਾਂ ਉਸਦੇ ਨਤੀਜੇ ਚੰਗੇ ਆਉਣ ਦੀ ਆਸ ਪ੍ਰਗਟਾਈ।

(For more news apart from Special meeting of Union Sikh Italy held in Novellara, Italy News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement