
Italy News :ਅੰਤਰਾਸ਼ਟਰੀ ਮਹਿਲਾ ਦਿਵਸ ਮੋਕੇ ਯੂਨੀਅਨ ਸਿੱਖ ਇਟਲੀ ਵੱਲੋਂ ਔਰਤਾਂ ਦਾ ਕੀਤਾ ਸਨਮਾਨ
Italy News in Punjabi : ਅੰਤਰਾਸ਼ਟਰੀ ਮਹਿਲਾ ਦਿਵਸ ਜਿੱਥੇ ਵਿਸ਼ਵ ਦੇ ਵਿਭਿੰਨ ਖੇਤਰਾਂ ਵਿੱਚ ਔਰਤਾਂ ਪ੍ਰਤੀ ਸਨਮਾਨ, ਪ੍ਰਸੰਸਾ ਅਤੇ ਪਿਆਰ ਪ੍ਰਗਟਾਉਂਦੇ ਹੋਏ ਇਹ ਦਿਨ ਮਹਿਲਾਵਾਂ ਲਈ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਉੱਥੇ ਹੀ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰ ਕਰਵਾ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਵੱਲੋਂ ਇਸ ਦਿਵਸ ਤੇ ਵਿਸ਼ੇਸ਼ ਉਪਰਾਲਾ ਕਰਦਿਆਂ ਵੱਖ ਵੱਖ ਔਰਤਾਂ ਨੂੰ ਸਨਮਾਨਿਤ ਕੀਤਾ।
ਯੂਨੀਅਨ ਸਿੱਖ ਸੰਸਥਾ ਦੇ ਸੇਵਾਦਾਰਾਂ ਵੱਲੋਂ ਯੂਨੀਅਨ ਸਿੱਖ ਇਟਲੀ ਦੀ ਲੀਗਲ ਮੈਂਬਰ ਕ੍ਰਿਸਤੀਨਾ ਚਿਆਦੋਤੀ, ਏਵਾ ਲੁਚੇਂਤੀ ਕੌਂਸਲਰ ਨੋਵੇਲਾਰਾ, ਨੋਵੇਲਾਰਾ ਮੇਅਰ ਸੇਕੈਟਰੀ ਏਰੀਕਾ ਟਾਚੀਨੀ ਅਤੇ ਪਾਦੋਵਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਕਰ ਰਹੀ ਜਸਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ।ਇਸ ਮੌਕੇ ਯੂਨੀਅਨ ਸਿੱਖ ਇਟਲੀ ਦੇ ਸੇਵਾਦਾਰਾਂ ਵੱਲੋਂ ਬੋਲਦਿਆ ਦੱਸਿਆ ਕਿ ਮਹਿਲਾਵਾਂ ਦਾ ਸਾਮਾਜ ਦੀ ਤਰੱਕੀ ਵਿੱਚ ਬੇਹੱਦ ਯੋਗਦਾਨ ਹੈ। ਸਿੱਖ ਧਰਮ ਸਾਨੂੰ ਔਰਤਾਂ ਦੇ ਉੱਚੇ ਸਥਾਨ ਬਾਰੇ ਸਿਖਾਉਂਦਾ ਹੈ।ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਸਦੀਆ ਪਹਿਲਾਂ ਹੀ ਔਰਤ ਨੂੰ ਉੱਚਾ ਸਥਾਨ ਦਿੱਤਾ ਸੀ ਅਤੇ ਸਮਾਜ ਨੂੰ ਮਹਿਲਾਵਾਂ ਦਾ ਆਦਰ ਕਰਨ ਦਾ ਪੈਗਾਮ ਦਿੱਤਾ ਸੀ। ਇਸ ਮੌਕੇ ਯੂਨੀਅਨ ਸਿੱਖ ਦੇ ਸੇਵਾਦਾਰਾਂ ਵਲੋਂ ਸਾਰੀਆ ਔਰਤਾਂ ਨੂੰ ਮਹਿਲਾਂ ਦਿਵਸ ਦੀ ਵਧਾਈ ਦਿੱਤੀ।
(For more news apart from Union Sikh Italy honours women on International Women's Day News in Punjabi, stay tuned to Rozana Spokesman)