
ਕੈਨੇਡਾ ਦੇ ਸੂਬੇ ਸਸਕੈਚਵਾਨ 'ਚ ਦੋ ਦਿਨ ਪਹਿਲਾਂ ਬੱਸ ਹਾਦਸੇ ਦੌਰਾਨ ਹਾਕੀ ਟੀਮ ਦੇ 15 ਮੈਂਬਰਾਂ ਦੀ ਮੌਤ ਹੋ ਗਈ।
ਸਸਕੈਚਵਾਨ : ਕੈਨੇਡਾ ਦੇ ਸੂਬੇ ਸਸਕੈਚਵਾਨ 'ਚ ਦੋ ਦਿਨ ਪਹਿਲਾਂ ਬੱਸ ਹਾਦਸੇ ਦੌਰਾਨ ਹਾਕੀ ਟੀਮ ਦੇ 15 ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਖਿਡਾਰੀਆਂ ਤੋਂ ਇਲਾਵਾ ਦੋ ਕੋਚ ਅਤੇ ਇਕ ਕਪਤਾਨ ਵੀ ਸ਼ਾਮਲ ਸਨ। ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਹੁੰਮਬੋਲਡਟ ਸ਼ਹਿਰ 'ਚ ਸੋਗ ਸਭਾ ਰੱਖੀ ਗਈ। ਹੁੰਮਬੋਲਡਟ ਬ੍ਰੋਨਕੋਸ ਏਰੇਨਾ 'ਚ ਲਗਭਗ 3000 ਲੋਕ ਇਕੱਠੇ ਹੋ ਗਏ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਪਣੇ ਵੱਡੇ ਪੁੱਤਰ ਅਤੇ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨਾਲ ਇਸ ਸੋਗ ਸਭਾ 'ਚ ਹਾਜ਼ਰ ਹੋਏ ਅਤੇ ਉਨ੍ਹਾਂ ਕਿਹਾ ਕਿ ਇਸ ਹਾਦਸੇ ਦਾ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਾ ਹੈ।Justin Trudeau attends vigil to mourn 15 killed in ice hockey team bus crashਇਥੇ ਇਕ ਮਿੰਟ ਦਾ ਮੋਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਲੀ ਦਿਤੀ ਗਈ ਅਤੇ ਫਿਰ ਰਾਸ਼ਟਰੀ ਗੀਤ ਵੀ ਗਾਇਆ ਗਿਆ। ਸਸਕੈਚਵਾਨ ਦੇ ਮੇਅਰ ਰੋਬ ਮੁਐਂਚ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ 'ਚ ਮ੍ਰਿਤਕਾਂ ਦੇ ਪਰਵਾਰ ਵਾਲਿਆਂ ਨਾਲ ਖੜ੍ਹੇ ਹਨ। ਸਾਰਿਆਂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ।
Bus crashਇਸ ਮੌਕੇ ਮ੍ਰਿਤਕ ਖਿਡਾਰੀਆਂ ਦੇ ਦੋਸਤ ਮਿਸ਼ੇਲ ਮੁਲੇਰ ਨੇ ਰੋਂਦੇ ਹੋਏ ਕਿਹਾ, ''ਮੈਂ ਅਪਣੇ ਕਈ ਦੋਸਤਾਂ ਨੂੰ ਗੁਆ ਲਿਆ ਹੈ ਜਿਨ੍ਹਾਂ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ।'' ਇਸ ਮੌਕੇ ਮ੍ਰਿਤਕਾਂ ਅਤੇ ਜ਼ਖਮੀ ਹੋਏ ਖਿਡਾਰੀਆਂ ਦੇ ਪਰਵਾਰ ਵਾਲਿਆਂ ਤੋਂ ਇਲਾਵਾ ਇਲਾਕੇ ਦੇ ਬਹੁਤ ਸਾਰੇ ਲੋਕ ਪੁੱਜੇ ਹੋਏ ਸਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।