
19 ਪਿਸਤੌਲ ਅਤੇ 32 ਮੈਗਜ਼ੀਨ ਬਰਾਮਦ ਕੀਤੇ
ਕੈਨੇਡਾ: ਕੈਨੇਡਾ ਬਾਰਡਰ ਸਰਵਿਸਜ਼ ਅਜੰਸੀ (ਸੀ ਬੀ ਐਸ ਐ) ਨੇ 19 ਪਿਸਤੌਲ ਅਤੇ 32 ਮੈਗਜ਼ੀਨ ਬਰਾਮਦ ਕੀਤੇ ਹਨ। ਇਹ ਬਰਾਮਦਗੀ ਸਰੀ ਦੇ ਪੈਸਿਫ਼ਿਕ ਹਾਈਵੇ ਪੋਰਟ ਦੀ ਐਂਟਰੀ ਤੋਂ ਹੋਈ ਹੈ। ਸੀ ਬੀ ਐਸ ਐ ਮੁਤਾਬਿਕ ਬਰਾਮਦਗੀ 23 ਮਾਰਚ 2018 ਨੂੰ ਕੀਤੀ ਗਈ ਸੀ ਜਦੋਂ ਇਕ ਅਮਰੀਕੀ ਯਾਤਰੀ ਕੈਨੇਡਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਡਿਟੈਕਟਰ ਦੀ ਮਦਦ ਨਾਲ ਕੀਤੀ ਗਈ ਜਾਂਚ ਦੌਰਾਨ ਇਕ ਪਿਸਤੌਲ ਯਾਤਰੀ ਦੀ ਕਾਰ ਵਿੱਚੋ ਬਰਾਮਦ ਕੀਤੀ ਗਈ ਅਤੇ ਜਿਵੇਂ ਹੀ ਜਾਂਚ ਪੜਤਾਲ ਅੱਗੇ ਵਧੀ ਤਾਂ 19 ਪਿਸਤੌਲ ਸਮੇਤ 32 ਮੈਗਜ਼ੀਨ ਕਾਰ ਵਿੱਚੋ ਪੁਲਿਸ ਨੇ ਬਰਾਮਦ ਕੀਤੇ। ਹਥਿਆਰਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਹੈ ਅਤੇ ਸਬੰਧਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।