ਗ੍ਰੇਨਵਿੱਲੇ ਸਟੇਸ਼ਨ ਦੀਆਂ ਮਸ਼ੀਨੀ ਪੌੜੀਆਂ 24 ਮਹੀਨਿਆਂ ਤਕ ਰਹਿਣਗੀਆਂ ਬੰਦ
Published : May 9, 2018, 6:10 pm IST
Updated : May 9, 2018, 6:10 pm IST
SHARE ARTICLE
Toronto
Toronto

ਕੁਲ ਮਿਲਾ ਕੇ 6 ਐਸਕੈਲੈਟਰਾਂ ਨੂੰ ਬਦਲਿਆ ਜਾਵੇਗਾ

ਵੈਨਕੂਵਰ: ਗ੍ਰੇਨਵਿੱਲੇ ਮੈਟਰੋ ਸਟੇਸ਼ਨ ਦੇ ਐਸਕੈਲੈਟਰ (ਮਸ਼ੀਨੀ ਪੌੜੀਆਂ) ਮੁਰੰਮਤ ਦੇ ਚਲਦੇ ਅਗਲੇ 24 ਮਹੀਨਿਆਂ ਲਈ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਇਹ ਵੈਨਕੂਵਰ ਦੇ ਸਭ ਤੋਂ ਲੰਬੇ ਅਤੇ ਮਸ਼ਹੂਰ ਐਸਕੈਲੈਟਰ ਹਨ। ਟ੍ਰਾਂਸਲਿੰਕ ਨੇ ਐਲਾਨ ਕਰਕੇ ਦੱਸਿਆ ਕਿ ਇਹ ਐਸਕੈਲੈਟਰ ਪੂਰੇ ਤਰੀਕੇ ਨਾਲ ਹਟਾ ਕੇ ਨਵੇਂ ਸਿਰੇ ਤੋਂ ਬਣਾਏ ਜਾਣਗੇ ਅਤੇ ਜਿਸ ਵਿਚ ਲਗਭਗ 24 ਮਹੀਨਿਆਂ ਦਾ ਸਮਾਂ ਲਗ ਸਕਦਾ ਹੈ। ਮੌਜ਼ੂਦਾ ਐਸਕੈਲੈਟਰ 32 ਸਾਲ ਪੁਰਾਣੇ ਹਨ ਅਤੇ ਹਰ ਹਫਤੇ ਇਨ੍ਹਾਂ ਤੋਂ ਲਗਭਗ 30,000 ਲੋਕ ਲੰਗਦੇ ਹਨ। ਹਰੇਕ ਐਸਕੈਲੈਟਰ ਦੀਆਂ 167 ਪੌੜੀਆਂ ਹਨ ਅਤੇ ਇਹਨਾਂ ਤਿੰਨਾਂ ਐਸਕੈਲੈਟਰਾਂ ਨੇ 385,000 ਕਿਲੋਮੀਟਰ ਜਿਨਾ ਸਫਰ ਤੈਅ ਕਰ ਲਿਆ ਹੈ ਜੋ ਕਿ ਧਰਤੀ ਦੁਆਲੇ 10 ਚੱਕਰ ਲਾਉਣ ਦੇ ਬਰਾਬਰ ਹੈ। ਕੁਲ ਮਿਲਾ ਕੇ 6 ਐਸਕੈਲੈਟਰਾਂ ਨੂੰ ਬਦਲਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement